-ਸਰਕਾਰ ਵੱਲੋਂ ਜ਼ਰੂਰੀ ਵਸਤਾਂ ਤੇ ਜ਼ਰੂਰੀ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ

0
243

ਮਾਨਸਾ, 21 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)-ਕੋਵਿਡ 19 ਨੂੰ ਲੈ ਕੇ ਲੋਕਾਂ ਵਿਚ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਲੱਗੀ ਦੌੜ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਜ਼ਰੂਰੀ ਵਸਤਾਂ ਤੇ ਸੇਵਾਵਾਂ, ਜਿੰਨਾ ਦੀ ਨਿਤ ਪ੍ਰਤੀ ਦਿਨ ਦੀ ਜ਼ਿੰਦਗੀ ਵਿਚ ਲੋੜ ਪੈਂਦੀ ਹੈ, ਦੀ ਸੂਚੀ ਜਾਰੀ ਕੀਤੀ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਇਨਾਂ ਵਸਤਾਂ ਵਿਚ ਅਨਾਜ ਜਿਵੇਂ ਕਿ ਕਣਕ, ਚੌਲ ਤੇ ਆਟਾ, ਦਾਲਾਂ, ਖਾਣ ਵਾਲੇ ਤੇਲ, ਸਬਜੀਆਂ, ਖੰਡ, ਗੁੜ, ਦੁੱਧ, ਚਾਹ, ਲੂਣ ਤੋਂ ਇਲਾਵਾ ਵਾਇਰਸ ਨੂੰ ਰੋਕਣ ਲਈ ਵਰਤੇ ਜਾਂਦੇ ਮਾਸਕ ਅਤੇ ਹੈਂਡ ਸੇਨੀਟਾਈਜ਼ਰ ਸ਼ਾਮਿਲ ਹਨ, ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਨਾਂ ਵਸਤਾਂ ਦੀ ਸਪਲਾਈ ਉਤੇ ਕੋਈ ਰੋਕ ਨਹੀਂ ਲੱਗੇਗੀ ਅਤੇ ਨਾ ਹੀ ਇਨਾਂ ਵਸਤਾਂ ਨੂੰ ਵੱਡੀ ਮਾਤਰਾ ਵਿਚ ਭੰਡਾਰ ਕੀਤਾ ਜਾ ਸਕੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਰੂਰੀ ਐਲਾਨੀਆਂ ਸੇਵਾਵਾਂ ਵਿਚ ਕਰਿਆਨਾ, ਪੀਣ ਵਾਲੇ ਪਦਾਰਥਾਂ, ਫਲ, ਸਬਜੀਆਂ, ਪਸ਼ੂਆਂ ਦਾ ਚਾਰਾ ਦੀ ਸਪਲਾਈ, ਖੁਰਾਕੀ ਪਦਾਰਥ ਬਨਾਉਣ ਵਾਲੇ ਸਨਅਤੀ ਯੂਨਿਟ, ਪੈਟਰੋਲ, ਡੀਜ਼ਲ, ਸੀ ਐਨ ਜੀ ਦੀ ਸਪਲਾਈ ਤੇ ਵੰਡ, ਸ਼ੈਲਰ, ਮਿਲਕ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਤਿਆਰ ਕਰਨ ਵਾਲੇ ਯੂਨਿਟ, ਐਲ ਪੀ ਜੀ ਦੀ ਸਪਲਾਈ, ਮੈਡੀਕਲ ਸਟੋਰ, ਸਿਹਤ ਸੇਵਾਵਾਂ, ਸਿਹਤ ਉਪਕਰਨ ਬਨਾਉਣ ਵਾਲੇ ਯੂਨਿਟ, ਸੰਚਾਰ ਸੇਵਾਵਾਂ, ਬੀਮਾ ਕੰਪਨੀਆਂ, ਬੈਂਕ ਤੇ ਏ ਟੀ ਐਮ, ਡਾਕ ਘਰ, ਕਣਕ ਤੇ ਚੌਲ ਦੀ ਸਪਲਾਈ ਅਤੇ ਇਨਾਂ ਲਈ ਵਰਤੋਂ ਵਿਚ ਆਉਂਦੀਆਂ ਵਸਤਾਂ ਜਿਵੇਂ ਕਿ ਬੋਰੀਆਂ, ਤਰਪਾਲਾਂ, ਕਰੇਟ ਆਦਿ, ਕਣਕ ਕੱਟਣ ਲਈ ਕੰਬਾਇਨ ਤੇ ਹੋਰ ਔਜਾਰ, ਖੇਤੀ ਸੰਦ ਬਨਾਉਣ ਵਾਲੇ ਯੂਨਿਟ ਆਦਿ ਸ਼ਾਮਿਲ ਹਨ, ਨੂੰ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਉਤੇ ਕਿਸੇ ਵੀ ਤਰਾਂ ਦੀ ਰੋਕ ਨਹੀਂ ਰਹੇਗੀ।
ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੋ ਵੀ ਵਿਅਕਤੀ ਜਾਂ ਫਰਮਾਂ ਇਨਾਂ ਵਸਤਾਂ ਦੀ ਕਾਲਾ ਬਾਜ਼ਾਰੀ ਕਰਨਗੀਆਂ ਉਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਦੱਸਿਆ ਕਿ ਅੱਜ ਵੱਖ-ਵੱਖ ਥਾਵਾਂ ਉਤੇ ਅਧਿਕਾਰੀਆਂ ਨੇ ਆਪਣੇ ਤੌਰ ਉਤੇ ਜਾਂਚ ਕੀਤੀ ਹੈ ਅਤੇ ਇਹ ਕੰਮ ਅੱਗੋਂ ਵੀ ਜਾਰੀ ਰਹੇਗਾ, ਤਾਂ ਜੋ ਕੋਈ ਵੀ ਵਿਅਕਤੀ ਜਨਤਾ ਨੂੰ ਲੁੱਟਣ ਦੀ ਹਿੰਮਤ ਨਾ ਕਰ ਸਕੇ।

LEAVE A REPLY

Please enter your comment!
Please enter your name here