*ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦੇ ਸਟੇਡੀਅਮ ਵਿਚ ਪੌਦੇ ਲਗਾਏ*

0
17

ਮਾਨਸਾ/ਬੁਢਲਾਡਾ, 30 ਜੁਲਾਈ: (ਸਾਰਾ ਯਹਾਂ/ਬੀਰਬਲ ਧਾਲੀਵਾਲ)

ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦੇ ਸਟੇਡੀਅਮ ਦੀ ਦਿੱਖ ਨੂੰ ਆਕਸ਼ਕ ਬਣਾਉਣ ਲਈ ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਤੰਦਰੁਸਤ ਜੀਵਨ ਲਈ ਸਾਡਾ ਆਲਾ ਦੁਆਲਾ ਹਰਿਆ ਭਰਿਆ ਹੋਣਾ ਬਹੁਤ ਜ਼ਰੂਰੀ ਹੈ।ਪੌਦੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਦੇ ਹਨ।ਵਾਤਾਵਰਣ ਦੀ ਸ਼ੁੱਧਤਾ ਦਾ ਖਾਸ ਖਿਆਲ ਰੱਖਦਿਆਂ ਸਾਨੂੰ ਕੁਦਰਤ ਦੇ ਹਿੱਤ ਵਿਚ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਵਣ ਵਿਭਾਗ ਮਾਨਸਾ ਤੋਂ ਵਣ ਰੇਂਜ ਅਫ਼ਸਰ ਸ੍ਰ ਹਰਦਿਆਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਇਨ੍ਹਾਂ ਪੌਦਿਆਂ ਦਾ ਪ੍ਰਬੰਧ ਕਰਨ 'ਤੇ ਸ਼ਲਾਘਾ ਕੀਤੀ।
ਵਣ ਰੇਂਜ ਅਫ਼ਸਰ ਸ੍ਰ ਹਰਦਿਆਲ ਸਿੰਘ ਨੇ ਕਿਹਾ ਕਿ ਸਕੂਲ ਨੂੰ ਹਰਾ ਭਰਿਆ ਬਣਾਉਣਾ ਦਾ ਉਦਮ ਸਕੂਨਮਈ ਹੈ। ਇਸ ਮੌਕੇ ਪਿੰਡ ਦੇ ਵੱਖ ਵੱਖ ਪਤਵੰਤਿਆਂ ਨੇ ਵੀ ਬੂਟੇ ਲਗਾਏ ਅਤੇ ਹਲਕਾ ਵਿਧਾਇਕ, ਸਕੂਲ ਸਟਾਫ਼ ਅਤੇ ਪਤਵੰਤਿਆਂ ਵੱਲੋਂ ਵਣ ਰੇਂਜ ਅਫ਼ਸਰ ਹਰਦਿਆਲ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਸਟੇਡੀਅਮ ਵਿੱਚ ਖ਼ਾਲੀ ਥਾਂ ਤੇ ਪੌਦੇ ਲਗਾਉਣ ਸਮੇਂ ਸਕੂਲ ਸਟਾਫ਼, ਕਮੇਟੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here