
06,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਲੀ ਕਲਾਂ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਛੇਂਵੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਾਲ ਸਬੰਧਿਤ ਵੱਖ ਵੱਖ ਮਾਡਲ ਪ੍ਰਦਰਸ਼ਿਤ ਕੀਤੇ। ਇਸ ਮੇਲੇ ਦਾ ਆਯੋਜਨ ਸਕੂਲ ਦੇ ਅੰਗਰੇਜ਼ੀ ਅਧਿਆਪਕ ਸੁਖਦੀਪ ਸਿੰਘ, ਮੈਡਮ ਮਨਦੀਪ ਕੌਰ ਅਤੇ ਸਮਾਜਿਕ ਸਿੱਖਿਆ ਅਧਿਆਪਕ ਪ੍ਰੀਤਸੁਰਿੰਦਰ ਸਿੰਘ ਸੋਹੀ ਅਤੇ ਮੈਡਮ ਸੁਮਨ ਦੁਆਰਾ ਕੀਤਾ ਗਿਆ। ਮੈਥ ਅਧਿਆਪਕ ਮਲਕੀਤ ਸਿੰਘ, ਸਤਨਾਮ ਸਿੰਘ ਅਤੇ ਵਿਦਿਆਰਥੀਆਂ ਦੁਆਰਾ ਵੱਖੋ ਵੱਖਰੀ ਰੰਗੋਲੀ ਬਣਾ ਕੇ ਮੇਲੇ ਨੂੰ ਸੁੰਦਰਤਾ ਦਿੱਤੀ ਗਈ। ਪ੍ਰਿੰਸੀਪਲ ਸ੍ਰੀ ਦੀਪਕ ਕੁਮਾਰ, ਇੰਚਾਰਜ ਬਿੰਦਰ ਸਿੰਘ ਅਤੇ ਜਗਰੂਪ ਸਿੰਘ ਸਾਇੰਸ ਅਧਆਪਕ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਐਕਟੀਵਿਟੀ ਕਰਨ ਲਈ ਸ਼ਾਬਾਸ਼ ਦਿੱਤੀ ਗਈ। ਲਾਇਬ੍ਰੇਰੀਅਨ ਜੋਨੀ ਕੁਮਾਰ ਤੇ ਗੁਰਸੇਵਕ ਸਿੰਘ (ਕਲਰਕ) ਦੁਆਰਾ ਬੱਚਿਆਂ ਨੂੰ ਅਜਿਹੇ ਮੇਲਿਆਂ ਵਿੱਚ ਵੱਧ ਤੋਂ ਵੱਧ ਪਾਰਟੀਸਿਪੇਸ਼ਨ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ। ਕੰਪਿਊਟਰ ਡਿਜਾਇਨਿੰਗ ਸੰਬੰਧੀ ਤਕਨੀਕੀ ਸਹਾਇਤਾ ਨਵਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਨੇ ਕੀਤੀ। ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਨੇ ਇਸ ਮੇਲੇ ਵਿੱਚ ਭਾਗੀਦਾਰੀ ਕੀਤੀ। ਮਾਪੇ ਅਧਿਆਪਕ ਮਿਲਣੀ ਕਾਰਨ ਆਏ ਹੋਏ ਸਮੂਹ ਮਾਪਿਆਂ ਨੇ ਇਸ ਮੇਲੇ ਦਾ ਆਨੰਦ ਮਾਣਦਿਆ ਹੋਇਆ ਬਹੁਤ ਤਾਰੀਫ਼ ਕੀਤੀ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਚੇਅਰਮੈਨ ਨੇ ਵੀ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਕੀਤੇ ਮਾਡਲ ਅਤੇ ਚਾਰਟ ਵੇਖੇ। ਰਿੰਕੂ ਗਰਗ, ਮੈਡਮ ਸੁਮਨ ਰਾਣੀ, ਮਧੂ ਬਾਲਾ ਤੇ ਗਗਨਦੀਪ ਕੌਰ ਵੱਲੋਂ ਮੇਲੇ ਵਿੱਚ ਪਹੁੰਚੇ ਮਹਿਮਾਨਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ। ਬੀ. ਐਮ. ਜਸਪ੍ਰੀਤ ਸਿੰਘ ਵੱਲੋਂ ਸਪੈਸਲ ਵਿਜਿਟ ਕਰਕੇ ਮੇਲੇ ਦਾ ਨਿਰੀਖਣ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਨੇ ਸਮੂਹ ਵਿਦਿਆਰਥੀਆਂ ਅਤੇ ਇਸ ਮੇਲੇ ਦਾ ਆਯੋਜਨ ਕਰਨ ਵਾਲੇ ਅਧਿਆਪਕਾਂ ਨੂੰ ਮੇਲੇ ਦੀ ਸਫ਼ਲਤਾ ਤੇ ਵਧਾਈ ਦਿੱਤੀ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਲੀ ਕਲਾਂ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਛੇਂਵੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਾਲ ਸਬੰਧਿਤ ਵੱਖ ਵੱਖ ਮਾਡਲ ਪ੍ਰਦਰਸ਼ਿਤ ਕੀਤੇ। ਇਸ ਮੇਲੇ ਦਾ ਆਯੋਜਨ ਸਕੂਲ ਦੇ ਅੰਗਰੇਜ਼ੀ ਅਧਿਆਪਕ ਸੁਖਦੀਪ ਸਿੰਘ, ਮੈਡਮ ਮਨਦੀਪ ਕੌਰ ਅਤੇ ਸਮਾਜਿਕ ਸਿੱਖਿਆ ਅਧਿਆਪਕ ਪ੍ਰੀਤਸੁਰਿੰਦਰ ਸਿੰਘ ਸੋਹੀ ਅਤੇ ਮੈਡਮ ਸੁਮਨ ਦੁਆਰਾ ਕੀਤਾ ਗਿਆ। ਮੈਥ ਅਧਿਆਪਕ ਮਲਕੀਤ ਸਿੰਘ, ਸਤਨਾਮ ਸਿੰਘ ਅਤੇ ਵਿਦਿਆਰਥੀਆਂ ਦੁਆਰਾ ਵੱਖੋ ਵੱਖਰੀ ਰੰਗੋਲੀ ਬਣਾ ਕੇ ਮੇਲੇ ਨੂੰ ਸੁੰਦਰਤਾ ਦਿੱਤੀ ਗਈ। ਪ੍ਰਿੰਸੀਪਲ ਸ੍ਰੀ ਦੀਪਕ ਕੁਮਾਰ, ਇੰਚਾਰਜ ਬਿੰਦਰ ਸਿੰਘ ਅਤੇ ਜਗਰੂਪ ਸਿੰਘ ਸਾਇੰਸ ਅਧਆਪਕ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਐਕਟੀਵਿਟੀ ਕਰਨ ਲਈ ਸ਼ਾਬਾਸ਼ ਦਿੱਤੀ ਗਈ। ਲਾਇਬ੍ਰੇਰੀਅਨ ਜੋਨੀ ਕੁਮਾਰ ਤੇ ਗੁਰਸੇਵਕ ਸਿੰਘ (ਕਲਰਕ) ਦੁਆਰਾ ਬੱਚਿਆਂ ਨੂੰ ਅਜਿਹੇ ਮੇਲਿਆਂ ਵਿੱਚ ਵੱਧ ਤੋਂ ਵੱਧ ਪਾਰਟੀਸਿਪੇਸ਼ਨ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ। ਕੰਪਿਊਟਰ ਡਿਜਾਇਨਿੰਗ ਸੰਬੰਧੀ ਤਕਨੀਕੀ ਸਹਾਇਤਾ ਨਵਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਨੇ ਕੀਤੀ। ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਨੇ ਇਸ ਮੇਲੇ ਵਿੱਚ ਭਾਗੀਦਾਰੀ ਕੀਤੀ। ਮਾਪੇ ਅਧਿਆਪਕ ਮਿਲਣੀ ਕਾਰਨ ਆਏ ਹੋਏ ਸਮੂਹ ਮਾਪਿਆਂ ਨੇ ਇਸ ਮੇਲੇ ਦਾ ਆਨੰਦ ਮਾਣਦਿਆ ਹੋਇਆ ਬਹੁਤ ਤਾਰੀਫ਼ ਕੀਤੀ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਚੇਅਰਮੈਨ ਨੇ ਵੀ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਕੀਤੇ ਮਾਡਲ ਅਤੇ ਚਾਰਟ ਵੇਖੇ। ਰਿੰਕੂ ਗਰਗ, ਮੈਡਮ ਸੁਮਨ ਰਾਣੀ, ਮਧੂ ਬਾਲਾ ਤੇ ਗਗਨਦੀਪ ਕੌਰ ਵੱਲੋਂ ਮੇਲੇ ਵਿੱਚ ਪਹੁੰਚੇ ਮਹਿਮਾਨਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ। ਬੀ. ਐਮ. ਜਸਪ੍ਰੀਤ ਸਿੰਘ ਵੱਲੋਂ ਸਪੈਸਲ ਵਿਜਿਟ ਕਰਕੇ ਮੇਲੇ ਦਾ ਨਿਰੀਖਣ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਨੇ ਸਮੂਹ ਵਿਦਿਆਰਥੀਆਂ ਅਤੇ ਇਸ ਮੇਲੇ ਦਾ ਆਯੋਜਨ ਕਰਨ ਵਾਲੇ ਅਧਿਆਪਕਾਂ ਨੂੰ ਮੇਲੇ ਦੀ ਸਫ਼ਲਤਾ ਤੇ ਵਧਾਈ ਦਿੱਤੀ।
