
ਬਰੇਟਾ 27 ,ਮਾਰਚ (ਸਾਰਾ ਯਹਾਂ /ਰੀਤਵਾਲ): ਸਥਾਨਕ ਸੀਨੀਅਰ ਸੈਕੰਡਰੀ ਸਕ¨ਲ ਬਰੇਟਾ ਵਿਖੇ 24 ਲੱਖ ਦੀ
ਲਾਗਤ ਨਾਲ ਬਣੇ 3 ਕਮਰਿਆ ਅਤੇ ਗੇਟ ਦਾ ਉਦਘਾਟਨ ਕਰਨ ਰਸਮ ਸ੍ਰੀ ਗਿਆਨ ਚੰਦ
ਸਿੰਗਲਾ ਚੈਅਰਮੈਨ ਮਾਰਕੀਟ ਕਮੇਟੀ ਬਰੇਟਾ ਵੱਲੋਂ ਕਤਿਾ ਗਿਆ । ਇਸ ਸਮੇਂ ਕੁਲਵੰਤ
ਰਾਏ ਸਿੰਗਲਾ ਮੈਂਬਰ ਆਲ ਇੰਡੀਆਂ ਕਾਂਗਰਸ ਕਮੇਟੀ ਨੇ ਕਿਹਾ ਕਿ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਯੋਗ
ਅਗਵਾਈ ਹੇਠ ਹਲਕੇ ਦੇ ਸਮੁੱਚੇ ਸਕ¨ਲਾਂ ਨੂੰ ਹੀ ਸਰਕਾਰੀ ਗਰਾਂਟਾ ਨਾਲ ਤਰੱਕੀ ਤੇ
ਲਿਆਂਦਾ ਜਾਵੇਗਾ ਅਤੇ ਇਸ ਸਕ¨ਲ ਲਈ ਵੀ 7.51 ਲੱਖ ਦੀ ਹੋਰ ਗਰਾਂਟ ਵੀ ਲਿਆਂਦੀ ਜਾਵੇਗੀ
ਅਤੇ ਲੜਕੀਆਂ ਦੇ ਸਕ¨ਲ ਨੂੰ ਸੀਨੀਅਰ ਸਕੈਂਡਰੀ ਸਕ¨ਲ ਬਣਵਾਇਆ ਗਿਆ ਹੈ ਅਤੇ ਇਲਾਕੇ
ਦੇ ਪਿੰਡਾ ਦੀ ਸਹ¨ਲਤ ਲਈ ਬਰੇਟਾ ਨੂੰ ਬਲਾਕ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ
ਕੁਝ ਹੀ ਮਹੀਨਿਆਂ ਵਿੱਚ ਹੀ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸਾਰੀਆਂ ਸੜਕਾਂ
ਦਾ ਨਵੀਨੀਕਰਨ ਤੇ ਲੋੜ ਅਨੁਸਾਰ ਚੌੜਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ
ਅਧਿਆਪਕਾਂ ਦੀਆ ਬਦਲੀਆ ਵਿੱਚ ਪਹਿਲੀ ਵਾਰ ਪਾਰਦਰਸæਤਾ ਲਿਆਂਦੀ ਗਈ ਹੈ । ਇਸ
ਸਮੇਂ ਸਕ¨ਲ ਪ੍ਰਿੰਸੀਪਲ ਸæ੍ਰੀ ਅਸæੋਕ ਠਾਕਰ ਤੇ ਸੀਨੀਅਰ ਲੈਕਚਰਾਰ ਯਾਦਵਿੰਦਰ ਸਿੰਘ
ਵੱਲੋਂ ਸਕ¨ਲ ਦੀ ਲੋੜਾਂ ਦਾ ਜਿਕਰ ਕੀਤਾ ਗਿਆ ਤੇ ਸਭਨਾਂ ਦਾ ਧੰਨਵਾਦ ਕੀਤਾ ਗਿਆ ਤੇ
ਯਾਦਗਾਰੀ ਚਿੰਨ ਭੇਂਟ ਕੀਤੇ ਗਏ । ਇਸ ਸਮੇਂ ਬੁਲਾਰਿਆਂ ਤੇ ਮੌਜ¨ਦਾ ਵਿੱਚ

ਕੌਂਸਲਰਾਂ ਸਕ¨ਲ ਕਮੇਟੀ ਚੈਅਰਮੈਨ ਮੈਂਬਰਾਂ, ਮਾਰਕੀਟ ਕਮੇਟੀ ਮੈਂਬਰਾਂ ਵਿਚ
ਪਰਕਾਸæ ਚੰਦ ਕੁਲਰੀਆਂ ਕੈਸæੀਅਰ ਜਿਲਾ ਕਾਂਗਰਸ , ਸਾਬਕਾ ਸਰਪੰਚ ਰਾਮ ਲਾਜ ਸਿੰਘ,
ਸੁਰਜਭਾਨ, ਸੁੱਖਾ ਸਿੰਘ, ਲਾਲ¨ ਸæਰਮਾ, ਬਿੰਦਰ ਸਸਪਾਲੀ, ਦਵਿੰਦਰ ਸਿੰਘ, ਪ੍ਰਕਾਸæ
ਸਿੰਘ, ਅਮਨਦੀਪ ਕੌਰ, ਦਰਸæਨ ਸਿੰਘ, ਗਾਂਧੀ ਰਾਮ, ਸੁਖਪਾਲ ਸਿੰਘ, ਜਗਰਾਜ ਸਿੰਘ
ਕਾਲਾ, ਕੇਵਲ ਕ੍ਰਿਸæਨ, ਵਿਕੀ ਸਿੰਗਲਾ ਤੇ ਹੋਰ ਲੋਕ ਹਾਜਰ ਸਨ ।
