ਬੁਢਲਾਡਾ ਕਰੋਨਾ ਮ੍ਰਿਤਕਾ ਨੂੰ ਸ਼ਹਿਰੀਆਂ ਨੇ ਦਿੱਤੀ ਸਰਧਾਜਲੀ..! ਰੇਲਵੇ ਰੋਡ ਤੇ ਇੱਕ ਘੰਟਾ ਰਿਹਾ ਟ੍ਰੈਫਿਕ ਬੰਦ

0
56

ਬੁਢਲਾਡਾ 27 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਮਰਨ ਵਾਲੇ ਕਰੋਨਾ ਯੋਧਿਆ ਅਤੇ ਆਮ ਲੋਕਾਂ ਨੂੰ ਸਰਧਾਜਲੀ ਦੇਣ ਲਈ ਹਰ ਸ਼ਨੀਵਾਰ 11ਵਜੇ ਤੋਂ 12 ਵਜੇ ਤੱਕ ਇੱਕ ਘੰਟੇ ਦਾ ਸਾਇਲੈਸ ਮੋਨ ਧਾਰਨ ਕਰਨ ਲਈ ਲੋਕਾਂ ਨੂੰ ਕੀਤੀ ਅਪੀਲ ਅਧੀਨ ਅੱਜ ਪੁਲਿਸ ਨੇ ਸ਼ਹਿਰ ਵਿੱਚ ਮੁਨਿਆਦੀ ਕਰਕੇ ਮੋਨ ਧਾਰਨ ਕਰਨ ਦੀ ਅਪੀਲ ਕੀਤੀ। ਜਿਸ ਤਹਿਤ ਸ਼ਹਿਰ ਦੀ ਰੇਲਵੇ ਰੋਡ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਇਸ ਸਮੇਂ ਦੌਰਾਨ ਆਪਣੀ ਰੋਜ਼ਮਰਾ ਦੀ ਜਿੰਦਗੀ ਨੂੰ ਕੁਝ ਪਲਾਂ ਲਈ ਰੋਕ ਕੇ ਇਸ ਮਹਾਮਾਰੀ ਦੌਰਾਨ ਮਰਨ ਵਾਲੇ ਲੋਕਾਂ ਨੂੰ ਸਰਧਾਜਲੀਆਂ ਭFੇਂਟ ਕੀਤੀਆਂ। ਇਸ ਮੋਕੇ ਤੇ ਐਸ ਐਚ ਓ ਸਿਟੀ ਸੁਰਜਨ ਸਿੰਘ ਤੋਂ ਇਲਾਵਾ ਲਵਲੀ ਕਾਠ, ਐਡਵੋਕੇਟ ਸੁਸੀਲ ਕੁਮਾਰ ਬਾਂਸਲ ਆਦਿ ਨੇ ਇਸ ਮੌਕੇ ਤੇ ਸਰਧਾਜਲੀਆਂ ਭੇਂਟ ਕੀਤੀਆਂ। ਦੂਸਰੇ ਪਾਸੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਰਧਾਜਲੀਆਂ ਭੇਂਟ ਕਰਦਿਆਂ ਪੰਜਾਬ ਸਰਕਾਰ ਦਾ ਉਹ ਵਾਅਦਾ ਯਾਦ ਕਰਾਇਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਕਰੋਨਾ ਯੋਧਿਆ ਦੀ ਇਸ ਮਹਾਮਾਰੀ ਦੌਰਾਨ ਹੋਈ ਮੋਤ ਦੌਰਾਨ ਪਰਿਵਾਰਾਂ ਨੂੰ ਹਰ ਮਦਦ ਦੇਣ ਦੇ ਦਿੱਤੇ ਭਰੋਸੇ ਨੂੰ ਅਮਲੀ ਜਾਮਾ

ਪਹਿਨਾਉਦਿਆਂ ਬੁਢਲਾਡਾ ਦੇ ਸ਼ਹਿਰ ਨਾਲ ਸੰਬੰਧਤ ਸੰਭੂ ਬਾਰਡਰ ਬਿਮਾਰੀ ਨਾਲ ਮਰੇ ਅਧਿਆਪਕ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੋਕਰੀ ਦੇਣ ਦੀ ਮੰਗ ਕੀਤੀ ਗਈ। ਫੋਟੋ: ਬੁਢਲਾਡਾ: ਸ਼ਹਿਰ ਦੀ ਰੇਲਵੇ ਰੋਡ ਇੱਕ ਘੰਟੇ ਦੇ ਮੋਨ ਤੇ ਹੋਈ ਸੁੰਨਸਾਨ ਦਾ ਦ੍ਰਿਸ਼। ਕੋਸਲਰ ਖਿਲਾਫ ਧਰਨਾ ਦੂਸਰੇ ਦਿਨ ਵੀ ਜਾਰੀ, ਕੀਤੀ ਨਾਅਰੇਬਾਜ਼ੀਬੁਢਲਾਡਾ 27 ਮਾਰਚ(ਅਮਨ ਮਹਿਤਾ): ਨਗਰ ਕੋੋਸਲ ਮੁਲਾਜਮਾ ਨੇ ਦੂਸਰੇ ਦਿਨ ਵੀ ਕੋਸਲਰ ਪ੍ਰੇਮ ਗਰਗ ਦੇ ਖਿਲਾਫ ਪੁਰਾਣੇ ਨਗਰ ਕੋਸਲ ਦਫਤਰ ਦੇ ਬਾਹਰ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੋਸਲਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਮਿਊਸਪਲ ਵਰਕਰ ਯੂਨੀਅਨ ਅਤੇ ਸਫਾਈ ਸੇਵਕ ਯੂਨੀਅਨ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਅੱਜ ਕਾਰਜਸਾਧਕ ਅਫਸਰ ਵੱਲੋਂ ਕੋੋਸਲ ਮੁਲਾਜਮਾ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਦੂਰਵਿਵਹਾਰ ਕਰਨ ਵਾਲੇ ਕੋਸਲਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਨਸਾਫ ਦਿਵਾਇਆ ਜਾਵੇਗਾ। ਜਿੱਥੇ ਉਨ੍ਹਾ ਕਿਹਾ ਕਿ ਲੋਕਾਂ ਦੇ ਰੋਜ਼ਮਰਾ ਦੇ ਦਫਤਰੀ ਕੰਮਾਂ ਵਿੱਚ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਦੋਵੇ ਯੂਨੀਅਨਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਨਸਾਫ ਨਾ ਮਿਲਣ ਤੱਕ ਰੋਜ਼ਾਨਾ ਸਵੇਰੇ ਸਾਢੇ 9 ਤੋਂ ਸਾਢੇ 10 ਵਜੇ ਤੱਕ ਦਫਤਰ ਅੱਗੇ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਜਨਤਾ ਦੇ ਕੰਮ ਕੀਤੇ ਜਾਣਗੇ ਤਾਂ ਜ਼ੋ ਆਮ ਜਨਤਾ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਫਾਈ ਕਰਮਚਾਰੀ ਦੁਪਿਹਰ 1 ਵਜੇ ਤੋਂ 5 ਵਜੇ ਤੱਕ ਪੁਰਾਣੇ ਕੋਸਲ ਦੇ ਦਫਤਰ ਦੇ ਬਾਹਰ ਕੋਸਲਰ ਖਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਮੌਕੇ ਤੇ ਯੂਨੀਅਨ ਦੇ ਆਗੂ ਧਰਮਪਾਲ(ਧੀਰਜ), ਰਾਜਦੀਪ ਕੋਰ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ, ਅਜੈ ਕੁਮਾਰ, ਦਫਤਰੀ ਸਟਾਫ ਗਗਨਦੀਪ ਸਿੰਘ, ਜ਼ਸਮੀਤ ਕੋਰ, ਸੁਖਪਾਲ ਸਿੰਘ, ਅਮਨਦੀਪ ਸਿੰਘ, ਅਮਨਦੀਪ ਸ਼ਰਮਾਂ, ਹਰਵਿੰਦਰ ਸਿੰਘ, ਰਮੇਸ਼ ਕੁਮਾਰ, ਦੀਪਕ ਕੁਮਾਰ, ਅਮਰਿੰਦਰ ਸਿੰਘ, ਆਦਿ ਹਾਜ਼ਰ ਸਨ। ਇਸ ਸੰਬੰਧੀ ਜਦੋਂ ਕਾਰਜਸਾਧਕ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਉਹ ਦੋੇਵੇ ਧਿਰਾ ਨੂੰ ਬਿਠਾ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਹ ਇਸ ਮਾਮਲੇ ਦੀ ਪੜਤਾਲ ਵੀ ਕਰ ਰਹੇ ਹਨ। ਫੋਟੋ: ਬੁਢਲਾਡਾ: ਨਗਰ ਕੋਸਲ ਦੇ ਪੁਰਾਣੇ ਦਫਤਰ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਕਰਮਚਾਰੀ। 

LEAVE A REPLY

Please enter your comment!
Please enter your name here