*ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਸਵੈ-ਰੁਜ਼ਗਾਰ ਸਬੰਧੀ ਕਰਵਾਇਆ ਸੈਮੀਨਾਰ*

0
64

ਮਾਨਸਾ, 22 ਸਤੰਬਰ : (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸਕੱਤਰ-ਕਮ-ਡਾਇਰੈਕਟਰ ਸ਼੍ਰੀ ਡੀ.ਪੀ.ਐਸ. ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਪ੍ਰਿੰਸੀਪਲ ਸ਼੍ਰੀ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਸੰਸਥਾ ਵਿਖੇ ਸਵੈ-ਰੁਜ਼ਗਾਰ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਲੀਡ ਬੈਂਕ ਮੈਨੇਜਰ ਸ਼੍ਰੀ ਵਿਜੈ ਕੁਮਾਰ ਗੁਪਤਾ ਵੱਲੋਂ ਪਾਸ ਹੋਏ ਸਿਖਿਆਰਥੀਆਂ ਨੂੰ ਸਵੈ ਰੁਜ਼ਗਾਰ ਨਾਲ ਸਬੰਧਤ ਸਰਕਾਰੀ ਸਕੀਮਾਂ ਤਹਿਤ ਦਿੱਤੇ ਜਾਂਦੇ ਕਰਜਿਆਂ ਬਾਰੇ ਜਾਣਕਾਰੀ ਦਿੱਤੀ ਗਈ।


ਸੈਮੀਨਾਰ ਦੌਰਾਨ ਡੀ.ਆਈ.ਸੀ. ਮਾਨਸਾ ਵੱਲੋ ਬੀ.ਐਲ.ਈ.ਓ. ਸ਼੍ਰੀ ਕ੍ਰਿਸ਼ਨ ਸਿੰਘ ਵੱਲੋਂ ਸਵੈ-ਰੁਜ਼ਗਾਰ ਕਰਜਿਆਂ  ਉੱਪਰ ਦਿੱਤੀ ਜਾਂਦੀ ਸਬਸਿਡੀ ਦੀ ਸਹੂਲਤ ਬਾਰੇ ਦੱਸਿਆ ਗਿਆ। ਸ੍ਰੀ ਅਮਰਜੀਤ ਸਿੰਘ ਵਾਲੀਆ ਵੱਲੋਂ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਲੋਨ ਲੈਣ ਲਈ ਪ੍ਰੇਰਿਤ ਕੀਤਾ ਗਿਆ।


ਇਸ ਮੌਕੇ ਆਰ.ਏ.ਸੀ.ਸੀ. ਮੈਨੇਜਰ ਅਰਵਿੰਦ ਕੁਮਾਰ, ਪਲੇਸਮੈਂਟ ਅਤੇ ਐਨ.ਐਸ.ਐਸ. ਅਫ਼ਸਰ ਜਸਪਾਲ ਸਿੰਘ, ਮਨੋਜ ਕੁਮਾਰ ਬੀ.ਐਲ.ਈ.ਓ. ਅਤੇ ਸ੍ਰੀ ਧਰਮਿੰਦਰ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here