*ਸਫੇਦ ਕੁੜਤਾ ਪਜਾਮਾ ਪਾ ਕੇ 2 ਨਕਾਬਪੋਸ਼, ਹੱਥ ‘ਚ ਰਾਈਫਲ ਅਤੇ ਕੁਲਹਾੜੀ…ਬਠਿੰਡਾ ਮਿਲਟ*

0
219

Bathinda Military Station Updates: ਬਠਿੰਡਾ ਵਿੱਚ ਇੱਕ ਫੌਜੀ ਅੱਡੇ ‘ਤੇ ਬੁੱਧਵਾਰ (12 ਅਪ੍ਰੈਲ) ਦੀ ਸਵੇਰ ਨੂੰ ਹੋਈ ਗੋਲੀਬਾਰੀ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ। ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਗੋਲੀਬਾਰੀ ਦੇ ਮਾਮਲੇ ਵਿੱਚ ਦਰਜ ਐਫਆਈਆਰ ਅਨੁਸਾਰ, ਚਾਰ ਫੌਜੀ ਆਪਣੀ ਡਿਊਟੀ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਂ ਰਹੇ ਸਨ, ਉਸ ਵੇਲੇ ਚਿੱਟੇ ਕੁੜਤੇ ਪਜਾਮੇ ਪਾ ਕੇ ਦੋ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ।

ਹਮਲਾਵਰਾਂ ਵਿੱਚੋਂ ਇੱਕ ਦੇ ਸੱਜੇ ਹੱਥ ਵਿੱਚ ਇੰਸਾਸ ਰਾਈਫਲ ਸੀ ਅਤੇ ਦੂਜੇ ਦੇ ਹੱਥ ਵਿੱਚ ਕੁਹਾੜੀ ਸੀ। ਦੋਵਾਂ ਨੂੰ ਸਵੇਰੇ ਗੋਲੀਬਾਰੀ ਕਰਨ ਤੋਂ ਬਾਅਦ ਮੈੱਸ ਦੇ ਪਿੱਛੇ ਜੰਗਲ ਵੱਲ ਜਾਂਦੇ ਦੇਖਿਆ ਗਿਆ। ਜਦੋਂ ਮੈੱਸ ਦੇ ਕੋਲ ਸਟਾਫ਼ ਦੇ ਠਹਿਰਣ ਲਈ ਬਣੀ ਬੈਰਕ ਵਿੱਚ ਸੌਂ ਰਹੇ ਸਨ, ਉਸ ਵੇਲੇ ਚਾਰ ਜਵਾਨਾਂ ਨੂੰ ਇੰਸਾਸ ਰਾਈਫਲ ਨਾਲ ਗੋਲੀ ਮਾਰ ਦਿੱਤੀ। ਸ਼ਹੀਦ ਹੋਣ ਵਾਲੇ ਜਵਾਨਾਂ ਦੇ ਨਾਂ ਗਨਰ ਸਾਗਰ, ਗਨਰ ਕਮਲੇਸ਼, ਗਨਰ ਯੋਗੇਸ਼ ਕੁਮਾਰ ਅਤੇ ਗਨਰ ਸੰਤੋਸ਼ ਹਨ। ਸਾਰਿਆਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ।

9 ਅਪ੍ਰੈਲ ਨੂੰ ਗਾਇਬ ਹੋਈ ਸੀ ਰਾਈਫਲਘਟਨਾ ਵਿੱਚ ਵਰਤੀ ਗਈ ਇੰਸਾਸ ਰਾਈਫਲ 9 ਅਪ੍ਰੈਲ ਨੂੰ ਲਾਪਤਾ ਹੋ ਗਈ ਸੀ। ਇਹ ਰਾਈਫਲ ਲਾਂਸ 31 ਮਾਰਚ, 2023 ਨੂੰ ਮੋਪਡੀ ਹਰੀਸ਼ ਦੇ ਨਾਂ ‘ਤੇ ਅਲਾਟ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨ ‘ਤੇ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੌਜ ਦੀ ਦੱਖਣੀ ਪੱਛਮੀ ਕਮਾਨ ਦੇ ਬਿਆਨ ਮੁਤਾਬਕ ਲਾਪਤਾ ਇੰਸਾਸ ਰਾਈਫਲ ਅਤੇ ਇਸ ਦੇ 28 ਰਾਊਂਡ ਸਮੇਤ ਮਾਮਲੇ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਕਿੰਨੇ ਵਜੇ ਹੋਈ ਸੀ ਘਟਨਾ

ਫੌਜ ਨੇ ਕਿਹਾ ਸੀ ਕਿ ਗੋਲੀਬਾਰੀ ਦੀ ਘਟਨਾ ਸਵੇਰੇ 4.30 ਵਜੇ ਦੇ ਕਰੀਬ ਵਾਪਰੀ, ਜਿਸ ਤੋਂ ਬਾਅਦ ਤੁਰੰਤ ਪ੍ਰਤੀਕਿਰਿਆ ਟੀਮਾਂ ਨੂੰ ਐਕਟਿਵ ਕਰ ਦਿੱਤਾ ਗਿਆ ਅਤੇ ਇਲਾਕੇ ਨੂੰ ਘੇਰ ਲਿਆ ਗਿਆ। ਜਾਣਕਾਰੀ ਮੁਤਾਬਕ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

ਭਾਰਤੀ ਫੌਜ ਨੇ ਦੱਸਿਆ ਕਿ ਬਠਿੰਡਾ ਮਿਲਟਰੀ ਸਟੇਸ਼ਨ ਗੋਲੀਬਾਰੀ ਦੀ ਘਟਨਾ ਵਿੱਚ ਸਰਚ ਟੀਮ ਨੇ ਮੈਗਜ਼ੀਨ ਸਮੇਤ ਇੱਕ ਇੰਸਾਸ ਰਾਈਫਲ ਬਰਾਮਦ ਕੀਤੀ ਹੈ। ਫੌਜ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਹੁਣ ਹੋਰ ਵੇਰਵੇ ਪ੍ਰਾਪਤ ਕਰਨ ਲਈ ਹਥਿਆਰ ਦਾ ਫੋਰੈਂਸਿਕ ਵਿਸ਼ਲੇਸ਼ਣ ਕਰਨਗੀਆਂ। ਪੰਜਾਬ ਪੁਲਿਸ ਨਾਲ ਸਾਂਝੀ ਜਾਂਚ ਜਾਰੀ ਹੈ। ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here