*ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਹਰੀ ਰਾਮ ਡਿੰਪਾ ਬਣੇ ਉਪ ਪ੍ਰਧਾਨ, ਬਿੰਦਰਪਾਲ ਜੁਆਇੰਟ ਸੈਕਟਰੀ ਅਤੇ ਸੋਨੂੰ ਖਜਾਨਚੀ ਚੁਣੇ ਗਏ*

0
244

ਮਾਨਸਾ, 30 ਜੁਲਾਈ (ਸਾਰਾ ਯਹਾਂ/ਜੋਨੀ ਜਿੰਦਲ)

ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੀ ਚੋਣ ਵਿਚ ਜੁਆਇੰਟ ਸੈਕਟਰੀ ਬਿੰਦਰਪਾਲ ਗਰਗ, ਉਪ ਪ੍ਰਧਾਨ ਹਰੀ ਰਾਮ ਡਿੰਪਾ ਅਤੇ ਖਜਾਨਚੀ ਸੋਨੂੰ ਕੁਮਾਰ ਦੀ ਚੋਣ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਰਬਸੰਮਤੀ ਕਰਕੇ ਵਿਨੋਦ ਭੰਮਾ ਨੂੰ ਸਨਾਤਨ ਧਰਮ ਸਭਾ ਮਾਨਸਾ ਦਾ ਪ੍ਰਧਾਨ ਅਤੇ ਸੁਨੀਲ ਗੁਪਤਾ ਨੂੰ ਜਨਰਲ ਸਕੱਤਰ ਬਣਾਇਆ ਗਿਆ ਸੀ। ਐਤਵਾਰ ਨੂੰ ਸਥਾਨਕ ਐਸ.ਡੀ ਗਰਲਜ ਕਾਲਜ ਵਿਖੇ ਸਨਾਤਨ ਧਰਮ ਮਾਨਸਾ ਦੀ ਇਸ ਚੋਣ ਵਿਚ ਉਪ ਪ੍ਰਧਾਨ ਲਈ ਹਰੀ ਰਾਮ ਡਿੰਪਾ ਨੂੰ 401 ਵੋਟਾਂ ਅਤੇ ਰਜੇਸ਼ ਪੰਧੇਰ ਨੂੰ 392 ਵੋਟਾਂ ਮਿਲੀਆਂ। ਜਿਸ ਵਿਚ 7 ਵੋਟਾਂ ਰੱਦ ਹੋ ਗਈਆਂ। ਜੁਆਇੰਟ ਸੈਕਟਰੀ ਨੂੰ ਬਿੰਦਰਪਾਲ ਗਰਗ ਨੂੰ 508 ਅਤੇ ਨਿਤੀਨ ਖੁੰਗਰ ਨੂੰ 288 ਵੋਟਾਂ ਮਿਲੀਆਂ। ਜਿਸ ਵਿਚ 4 ਵੋਟਾਂ ਕੈਂਸਲ ਪਾਈਆਂ ਗਈਆਂ। ਖਜਾਨਚੀ ਲਈ ਸੋਨੂੰ ਕੁਮਾਰ ਨੂੰ 433 ਅਤੇ ਅਮਿਤ ਮਿੱਤਲ ਨੂੰ 307 ਵੋਟਾਂ ਮਿਲੀਆਂ। ਜਿਸ ਵਿਚ 7 ਵੋਟਾਂ ਕੈਂਸਲ ਹੋ ਗਈਆਂ। 886 ਵੋਟਾਂ ਵਾਲੀ ਸਨਾਤਨ ਧਰਮ ਸਭਾ ਮਾਨਸਾ ਦੀ ਚੋਣ ਵਿਚ 800 ਵਿਅਕਤੀਆਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਉਪ ਪ੍ਰਧਾਨ ਹਰੀ ਰਾਮ ਡਿੰਪਾ, ਜੁਆਇੰਟ ਸੈਕਟਰੀ ਬਿੰਦਰਪਾਲ ਗਰਗ ਅਤੇ ਖਜਾਨਚੀ ਸੋਨੂੰ ਕੁਮਾਰ ਨੇ ਸਨਾਤਨ ਧਰਮ ਸਭਾ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲਗਨ ਅਤੇ ਸ਼ਰਧਾ ਨਾਲ ਸਭਾ ਦੀ ਸੇਵਾ ਕਰਨਗੇ ਅਤੇ ਪ੍ਰਭੂ ਭਗਤੀ ਦਾ ਪ੍ਰਚਾਰ ਅਤੇ ਲੋਕ ਸੇਵਾ ਨੂੰ ਤਰਜੀਹ ਦੇਣਗੇ।

LEAVE A REPLY

Please enter your comment!
Please enter your name here