*ਸਥਾਨਕ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਮਾਨਸਾ ਵਿਖੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਪਹਿਲੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਸ਼ੇਖਰ ਸ਼ੁਕਲਾ ਜੀ ਵਿਸ਼ੇਸ਼ ਤੌਰ ਤੇ ਪੁੱਜੇ*

0
84

ਮਾਨਸਾ 24 ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ):ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ ਅਤੇ ਵਾਇਸ ਪ੍ਰਧਾਨ ਬਲਜੀਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਪਹਿਲੇ ਚੇਅਰਮੈਨ ਐਡਵੋਕੇਟ ਸ਼ੇਖਰ ਸ਼ੁਕਲਾ ਜੀ ਆਪਣੇ ਧੰਨਵਾਦ ਦੌਰੇ ਤੇ ਅੱਜ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਮਾਨਸਾ ਵਿਖੇ ਪਧਾਰੇ ਜਿਥੇ ਸਭਾ ਦੇ ਸਰਪ੍ਰਸਤ ਰਿਟਾ.ਨਾਇਬ ਤਹਿਸੀਲਦਾਰ ਕੁਲਵੰਤ ਰਾਏ ਸ਼ਰਮਾ ਸਰਪ੍ਰਸਤ ਰਾਮ ਲਾਲ ਸ਼ਰਮਾ ਅਤੇ ਵਿਕਾਸ ਟਰੱਸਟ ਦੇ ਪ੍ਰਧਾਨ ਬਲਰਾਮ ਸ਼ਰਮਾ ਦੀ ਅਗਵਾਈ

ਵਿੱਚ ਇੱਕ ਸਾਦਾ ਸਮਾਗਮ ਕੀਤਾ ਗਿਆ।          ਇਸ ਮੌਕੇ ਬੋਲਦਿਆਂ  ਚੇਅਰਮੈਨ ਐਡਵੋਕੇਟ ਸ਼ੇਖਰ ਸ਼ੁਕਲਾ ਜੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਇੱਕ ਜੁੱਟ ਹੋ ਕੇ ਰਹਿਣਾ ਪਵੇਗਾ, ਸਮੁੱਚੇ ਬ੍ਰਾਹਮਣ ਸਮਾਜ ਦੀ ਉਨੱਤੀ ਅਤੇ ਤਰੱਕੀ ਲਈ ਯਤਨ ਕਰਨੇ ਪੈਣਗੇ ਪੰਜਾਬ ਵਿੱਚ ਬ੍ਰਾਹਮਣ ਭਾਈਚਾਰਾ ਵੱਡੀ ਗਿਣਤੀ ਵਿੱਚ ਵਸਦਾ ਹੈ। ਉਨ੍ਹਾਂ ਸਾਰੇ ਬ੍ਰਾਹਮਣ ਭਾਈਚਾਰੇ ਨੂੰ 28 ਨਵੰਬਰ 2021 ਐਤਵਾਰ ਨੂੰ ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੀ ਤਪੋ ਭੂਮੀ ਖਾਟੀ ਧਾਮ ਨੇੜੇ ਫਗਵਾੜਾ ਸ਼ਹਿਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਜਿਥੇ ਇਤਿਹਾਸਕ ਇਕੱਠ ਹੋਣ ਜਾ ਰਿਹਾ ਹੈ, ਇਸ ਤਪੋ ਸਥਾਨ ਨੂੰ ਸੁੰਦਰ ਬਣਾਉਣ ਲਈ ਸਰਕਾਰੀ ਫੰਡਾਂ ਨਾਲ ਅਤੇ ਸਮੁੱਚੇ ਬ੍ਰਾਹਮਣ ਸਮਾਜ ਦੇ ਸਹਿਯੋਗ ਨਾਲ ਪੰਜਵਾਂ ਧਾਮ ਬਣਾਇਆ ਜਾ ਸਕੇ।         

  ਇਸ ਮੌਕੇ ਚੇਅਰਮੈਨ ਐਡਵੋਕੇਟ ਸ਼ੇਖਰ ਸ਼ੁਕਲਾ ਨੂੰ ਸਨਮਾਨ ਪੱਤਰ,ਲੋਈ ਅਤੇ ਨਾਰੀਅਲ ਦੇ ਕੇ ਬ੍ਰਹਾਮਣ ਸਭਾ ਮਾਨਸਾ ਵੱਲੋਂ ਸਨਮਾਨਿਤ ਕੀਤਾ ਗਿਆ।        ਇਸ ਮੌਕੇ ਮਾਸਟਰ ਸ਼ਾਮ ਲਾਲ ਸ਼ਰਮਾ, ਹੇਮਰਾਜ ਸ਼ਰਮਾ ਨੰਗਲ, ਕੇਵਲ ਕ੍ਰਿਸ਼ਨ ਸ਼ਰਮਾ, ਹਰਕ੍ਰਿਸ਼ਨ ਸ਼ਰਮਾ,ਸੇਵਕ ਸੰਦਲ, ਪ੍ਰਵੀਨ ਟੋਨੀ, ਰਮੇਸ਼ ਸ਼ਰਮਾ ਸਰਪੰਚ ਖ਼ਿਆਲਾ, ਐਡਵੋਕੇਟ ਦਰਸ਼ਨ ਸ਼ਰਮਾ, ਐਡਵੋਕੇਟ ਨਵਦੀਪ ਸ਼ਰਮਾ, ਬਿੱਟੂ ਭੁਪਾਲ, ਪ੍ਰਦੀਪ ਸ਼ਰਮਾ, ਵੀਰਭਾਨ ਸ਼ਰਮਾ, ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ, ਪੁਸ਼ਪਦੰਤ ਸ਼ਰਮਾ,ਅਜੇ ਕੁਮਾਰ,ਅਮਿੰਤ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here