
ਫ਼ਰੀਦਕੋਟ/ 31 ਜੁਲਾਈ (ਸਾਰਾ ਯਹਾ, ਸੁਰਿੰਦਰ ਮਚਾਕੀ) : – ਸਥਾਨਕ ਬਰਜਿੰਦਰ ਕਾਲਜ ਫ਼ਰੀਦਕੋਟ ਚ ਐਗਰੀਕਲਚਰ ਦੀ ਬੀ ਐਸ ਸੀ ਡਿਗਰੀ ਕੋਰਸ ਕਲਾਸਾਂ ਦੀ ਪੜ੍ਹਾਈ ‘ਤੇ ਬੇਯਕੀਨੀ ਦੇ ਬੱਦਲ ਛਾ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 1982 ਤੋ 50 ਸੀਟਾਂ ਨਾਲ ਸ਼ੁਰੂ ਹੋਏ ਇਸ ਕਾਲਜ ਵਿੱਚ ਹੁਣ 50 ਸਰਕਾਰੀ ਤੇ ਏਨੀਆਂ ਹੀ ਹਾਇਰ ਐਜੂਕੇਸ਼ਨ ਸੁਸਾਇਟੀ ਅਧੀਨ ਖੇਤੀ ਬਾੜੀ ਡਿਗਰੀ ਦੀਆਂ ਤੇ ਕੁਲ 100 ਸੀਟਾਂ ਹਨ ਜਿੰਨ੍ਹਾਂਚੋ ਪਹਿਲੇ 50 ਦੀ ਫੀਸ ਕੇਵਲ 10 ਹਜ਼ਾਰ ਦੇ ਹੀ ਕਰੀਬ ਹੈ। ਕਾਲਜ ਕੋਲ ਵਿਦਿਆਰਥੀਆਂ ਦੇ ਪ੍ਰੈਕਟੀਕਲ ਲਈ 12 ਏਕੜ ਜ਼ਮੀਨ ਹੈ।2 ਟਰੈਕਟਰ ਸਮੇਤ ਖੇਤੀ ਲਈ ਲੋੜੀਂਦੇ ਸੰਦ ਤੇ ਬੋਟੈਨੀਕਲ ਗਾਰਡਨ, ਪੌਦੇ ਅਤੇ ਸਜਾਵਟੀ ਬੂਟਿਆਂ ਸਮੇਤ ਕਰੀਬ 35ਏਕੜ ਜਮੀਨ ਹੈ। ਹਜ਼ਾਰਾਂ ਵਿਦਿਆਰਥੀ ਇਥੋ ਡਿਗਰੀ ਪੜ੍ਹਾਈ ਕਰਕੇ ਖੇਤੀ ਵਿਭਾਗ, ਭੂ ਰਖਿਆ ਵਿਭਾਗ, ਕਿਰਸ਼ੀ ਵਿਗਿਆਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ ਵਖ ਵਖ ਵਿਭਾਗਾਂ ਚ ਸੇਵਾ ਨਿਭਾ ਰਹੇ ਹਨ।
ਜਾਣਕਾਰ ਸੂਤਰਾਂ ਅਨੁਸਾਰ ਹੁਣ ਪੰਜਾਬ ਐਗਰੀਕਲਚਰ ਕੌਂਸਲ ਨੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ (ਆਈ ਸੀ ਏ ਆਰ ) ਦੇ ਲੋੜ ਅਨੁਸਾਰ ਐਗਰੀਕਲਚਰ ਫੈਕਲਟੀ ਤੇ ਜ਼ਮੀਨ ਨਾ ਹੋਣ ਦੇ ਇਤਰਾਜ਼ ਨੂੰ ਆਧਾਰ ਬਣਾ ਕੇ ਅਗੋਂ ਮਨਜ਼ੂਰੀ ਦੇਣ ਤੋ ਨਾਂਹ ਕਰ ਦਿੱਤੀ।
ਇਸ ਕਾਰਨ ਇਸ ਡਿਗਰੀ ਕਲਾਸਾਂ ਦੇ ਭਵਿੱਖੀ ਹੋਂਦ ‘ਤੇ ਵੱਡਾ ਸੁਆਲ ਖੜ੍ਹਾ ਹੋ ਗਿਆ ਹੈ। ਇਹ ਉਦੋ ਹੋ ਰਿਹਾ ਹੈ ਜਦੋ ਪੰਜਾਬ ਸਰਕਾਰ ਨੇ ਇਸ ਵਾਰ ਦੇ ਆਪਣੇ ਬੱਜਟ ਵਿੱਚ 2 ਹੋਰ ਸਰਕਾਰੀ ਖੇਤੀਬਾੜੀ ਕਾਲਜ ਖੋਲ੍ਹਣ ਦੀ ਤਜਵੀਜ਼ ਰੱਖੀ ਹੈ।
ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਕਾਲਜ ਐਚ ਈ ਆਈ ਐਸ ਨਾ ਦੀ ਸੁਸਾਇਟੀ ਜਿਸ ਦੀ ਅਗਵਾਈ ਪਿੰਰਸੀਪਲ ਕਾਲਜ ਕੋਲ ਹੈ, ਇਸ ਕੋਲ ਇਕ ਕਰੋੜ ਤੋ ਵਧੇਰੇ ਫੰਡ ਜਮਾਂ ਹੈ।ਇਸ ਫੰਡ ਦੀ ਵਰਤੋਂ ਨਾਲ ਲਾਏ ਇਤਰਾਜ਼ ਦੂਰ ਕੀਤੇ ਜਾ ਸਕਦੇ ਹਨ।
ਇਹ ਭਿਣਕ ਪੈਦਿਆ ਹੀ ਸ਼ਹਿਰ ਚ ਭਾਰੀ ਰੋਸ ਪੈਦਾ ਹੋ ਗਿਆ ਹੈ। ਕਾਲਜ ਦੇ ਰਹੇ ਵਿਦਿਆਰਥੀ ਇਸ ਸੰਕਟ ਨੂੰ ਦੂਰ ਕਰਨ ਲਈ ਸਰਗਰਮ ਵੀ ਹੋ ਗਏ ਹਨ। ਪ੍ਰੋ ਨਰਿੰਦਰਜੀਤ ਸਿੰਘ ਬਰਾੜ ਪਰੋ ਜੋਤ ਮਨਿੰਦਰ ਸਿੰਘ ਸੰਧੂ , ਰਾਜਪਾਲ ਸਿੰਘ ਸੰਧੂ ਸਮੇਤ ਹੋਰ ਵੀ ਪੁਰਾਣੇ ਵਿਦਿਆਰਥੀਆਂ ਆਪਣੇ ਸੰਪਰਕ ਰਾਹੀਂ ਸਥਾਨਕ ਵਿਧਾਇਕ, ਸਬੰਧਤ ਮੰਤਰੀ ਤੇ
ਮੁੱਖ ਮੰਤਰੀ ਪੰਜਾਬ ਨਾਲ ਸੰਪਰਕ ਕਰਕੇ ਇਹ ਸੰਕਟ ਟਾਲਣ ਤੇ ਡਿਗਰੀ ਕਲਾਸਾਂ ਜਾਰੀ ਰੱਖਣ ਲਈ ਪਹੁੰਚ ਕਰ ਚੁੱਕੇ ਹਨ।
