ਪ੍ਰਵੀਨ ਕੁਮਾਰ ਨੇ ਝੁਨੀਰ ਥਾਣਾ ਮੁਖੀ ਨੇ ਅਹੁਦਾ ਸੰਭਾਲਿਆ

0
104

ਮਾਨਸਾ 31 ਜੁਲਾਈ (ਸਾਰਾ ਯਹਾ, ਬਲਜੀਤ ਪਾਲ ): ਪੁਲਸ ਥਾਣਾ ਝੁਨੀਰ ਚ ਨਵੇਂ ਥਾਣਾ ਮੁਖੀ ਪ੍ਰਵੀਨ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਪੁਲਸ ਲਾਇਨ ਮਾਨਸਾ ਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਥਾਣਾ ਝੁਨੀਰ ਅਧੀਨ ਪੈਂਦੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਵਾਰ ਵਿਅਕਤੀਆਂ ਨਾਲ ਆਪਣਾ ਰਾਬਤਾ ਕੀਤਾ । ਥਾਣਾ ਮੁਖੀ ਪ੍ਰਵੀਨ ਕੁਮਾਰ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੇ ਬੁਰੇ ਕੰਮ ਛੱਡ ਕੇ ਚੰਗਿਆਈ ਦਾ ਰਸਤਾ ਅਪਣਾਉਣ ਕਿਉਂਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਉਨ੍ਹਾਂ ਵੱਲੋਂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪੁਲਿਸ ਥਾਣਾ ਝੁਨੀਰ ਦੇ ਮੁਲਾਜ਼ਮਾਂ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ । ਪੁਲਿਸ ਥਾਣਾ ਝੁਨੀਰ ਅੰਦਰ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਮੋਹਤਵਰ ਵਿਅਕਤੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਸਰਪੰਚ ਅਮਨਗੁਰਵੀਰ ਸਿੰਘ ਲਾਡੀ ਝੁਨੀਰ, ਚੇਅਰਮੈਨ ਲਛਮਣ ਸਿੱਧੂ ਦਸੌਧੀਆ, ਯੂਥ ਆਗੂ ਕਾਂਗਰਸ ਵਿਨੋਦ ਸਿੰਗਲਾ ਝੁਨੀਰ, ਗੁਰਜੀਤ ਸਿੰਘ ਪੰਚ, ਬਲਵਿੰਦਰ ਸਿੰਘ ਸਰਪੰਚ ਚੈਨੇਵਾਲਾ, ਸਰਪੰਚ ਲਾਭ ਸਿੰਘ ਲਾਲਿਆਵਾਲੀ, ਸਰਪੰਚ ਹਰਚੰਦ ਸਿੰਘ ਘੁੱਦੂਵਾਲਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here