ਸਟੱਡੀ ਵੀਜ਼ਾ ‘ਚ ਤੇਜ਼ੀ, ਧੜਾ-ਧੜ ਵਿਦਿਆਰਥੀ ਜਾ ਰਿਹੇ ਵਿਦੇਸ਼

0
33

ਚੰਡੀਗੜ੍ਹ: ਪੰਜਾਬ ਦੇ ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੁਣ ਆਪਣੀ ਜ਼ਮੀਨ, ਆਪਣੇ ਸੂਬੇ ‘ਚ ਰਹਿਣ ਦੀ ਕੋਈ ਦਿਲਚਸਪੀ ਨਹੀਂ ਰੱਖਦੇ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਸਾਡੇ ਆਸ ਪਾਸ ਦੁਕਾਨਾਂ ਤੇ ਹੋਰ ਕਾਰੋਬਾਰਾਂ ਨਾਲੋਂ ਕਿਤੇ ਵੱਧ IELTS ਸੈਂਟਰ ਹਨ। ਮੌਜੂਦਾ ਅੰਕੜੇ ਬਿਆਨ ਕਰਦੇ ਹਨ ਕਿ ਸਾਲ 2019 ‘ਚ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਾਫੀ ਵਧੀ ਹੈ। ਸਟੱਡੀ ਵੀਜ਼ਾ ‘ਚ ਇਹ ਤੇਜ਼ੀ 2016 ਤੋਂ ਬਾਅਦ ਆਈ ਹੈ।

ਬ੍ਰਿਟੇਨ ਵੱਲੋਂ ਸਾਲ 2019 ‘ਚ ਕੁੱਲ 37,500 ਭਾਰਤੀ ਵਿਦਿਆਰਥੀਆਂ ਨੂੰ ਟੀਅਰ 4 ਸਟੱਡੀ ਵੀਜ਼ਾ ਦਿੱਤਾ ਗਿਆ। ਇਸੇ ਤਰ੍ਹਾਂ 2018 ‘ਚ ਕੁੱਲ 19,479 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ। ਸਾਲ 2019 ‘ਚ ਕੁੱਲ 57,199 ਭਾਰਤੀਆਂ ਨੇ ਟੀਅਰ 2 ਸਕਿਲਡ ਵੀਜ਼ਾ ਪ੍ਰਾਪਤ ਕੀਤੇ ਸਨ।

ਇਹ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ 3 ਫ਼ੀਸਦੀ ਜ਼ਿਆਦਾ ਹੈ। ਪਿਛਲੇ 8 ਸਾਲਾਂ ‘ਚ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਗਿਣਤੀ ‘ਚ ਵੀਜ਼ਾ ਦਿੱਤੇ ਗਏ ਹਨ।

NO COMMENTS