ਪਿਤਾ ਦੀ ਬੇਇੱਜ਼ਤੀ ਨਾ ਸਹਾਰਦਿਆਂ ਚੁੱਕ ਲਿਆਇਆ ਬੰਦੂਕ, 20 ਸਾਲਾ ਮੁੰਡੇ ਨੇ ਕਰ ਦਿੱਤੇ ਦੋ ਕਤਲ

0
92

ਪਟਿਆਲਾ: ਮਨਰਾਜ ਸਰਾਓ ਨੇ ਪਿਤਾ ਦੀ ਬੇਇੱਜ਼ਤੀ ਨਾ ਸਹਾਰਦਿਆਂ ਕੌਮੀ ਹਾਕੀ ਖਿਡਾਰੀ ਤੇ ਉਸ ਦੇ ਸਾਥੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗ੍ਰਿਫਤਾਰੀ ਤੋਂ ਬਾਅਦ ਮਨਰਾਜ ਨੇ ਆਪਣਾ ਗੁਨਾਹ ਕੂਬਲ ਕਰਦਿਆਂ ਦੱਸਿਆ ਕਿ ਪਟਿਆਲਾ ਦੇ ਪ੍ਰਤਾਪ ਨਗਰ ਇਲਾਕੇ ਵਿਚਲੇ ਨੇਪਾਲੀ ਢਾਬੇ ਬਾਹਰ ਹਫ਼ਤਾ ਪਹਿਲਾਂ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਤੇ ਉਸ ਦੇ ਸਾਥੀ ਸਿਮਰਨਜੀਤ ਹੈਪੀ ਦਾ ਕਤਲ ਉਸ ਨੇ ਹੀ ਕੀਤਾ ਸੀ। ਅਮਰੀਕ ਤੇ ਸਿਮਰਨਜੀਤ ਨੇ ਢਾਬੇ ‘ਤੇ ਮਨਰਾਜ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ।

ਦੱਸ ਦਈਏ ਕਿ ਬੀਏ ਦਾ ਵੀਹ ਸਾਲਾ ਵਿਦਿਆਰਥੀ ਮਨਰਾਜ ਖੁਦ ਟਰੈਪ ਸ਼ੂਟਰ ਹੈ। ਉਸ ਨੇ ਮਿਲਟਰੀ ਸ਼ੂਟ ਗੰਨ ਚੈਂਪੀਅਨਸ਼ਿਪ ਵਿੱਚ ਸੋਨੇ ਤੇ ਕਾਂਸੀ ਦੇ ਤਮਗੇ ਵੀ ਜਿੱਤੇ ਹਨ। ਉਹ ਪਾਤੜਾਂ ਨੇੜਲੇ ਪਿੰਡ ਦੁਗਾਲ ਦਾ ਰਹਿਣ ਵਾਲਾ ਹੈ। ਉਹ ਪ੍ਰਤਾਪ ਨਗਰ ਖੇਤਰ ਵਿੱਚ ਘਟਨਾ ਤੋਂ ਹਫ਼ਤਾ ਪਹਿਲਾਂ ਹੀ ਪੀਜੀ ਵਜੋਂ ਰਹਿਣ ਲੱਗੇ ਸਨ। ਉਹ ਨੇਪਾਲੀ ਢਾਬੇ ’ਤੇ ਰੋਟੀ ਖਾਇਆ ਕਰਦੇ ਸਨ।

ਪੁਲਿਸ ਮੁਤਾਬਕ 19/20 ਫਰਵਰੀ ਦੀ ਰਾਤ ਨੂੰ ਢਾਬੇ ’ਤੇ ਹੋਏ ਤਕਰਾਰ ਮਗਰੋਂ ਦੌਰਾਨ ਪਿਤਾ ਦੀ ਹੋਈ ਬੇਇੱਜ਼ਤੀ ਨਾ ਸਹਾਰਦਿਆਂ, ਮਨਰਾਜ ਕਮਰੇ ਵਿੱਚੋਂ ਰਾਈਫਲ ਚੁੱਕ ਲਿਆਇਆ ਤੇ ਦੋਵਾਂ ਦੋਸਤਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਮਗਰੋਂ ਮੁਲਜ਼ਮ ਫਰਾਰ ਹੋ ਗਏ ਪਰ ਪੁਲਿਸ ਨੇ ਮਨਰਾਜ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਮੁਤਾਬਕ ਅਣਬਣ ਕਾਰਨ ਮੁਲਜ਼ਮ ਅਮਨਦੀਪ ਸਿੰਘ ਤੇ ਉਸ ਦੀ ਪਤਨੀ ਵੱਖ-ਵੱਖ ਰਹਿੰਦੇ ਹਨ। ਅਮਨਦੀਪ ਬੇਟੇ ਮਨਰਾਜ ਸਮੇਤ ਮੁਹਾਲੀ ਰਹਿ ਰਿਹਾ ਸੀ। ਟਰੈਪ ਸ਼ੂਟਰ ਵਜੋਂ ਟ੍ਰੇਨਿੰਗ ਲੈਣ ਹਿੱਤ ਉਸ ਨੇ ਫਰਵਰੀ ’ਚ ਹੀ ਪਟਿਆਲਾ ਵਿੱਚ ਪੀਜੀ ਵਜੋਂ ਰਹਿਣਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਸ ਦਾ ਪਿਤਾ ਵੀ ਨਾਲ ਰਹਿ ਰਿਹਾ ਸੀ।

LEAVE A REPLY

Please enter your comment!
Please enter your name here