*ਸਕੂਲ ਦੇ ਗਰਾਉਂਡ ਚੋਂ ਮਿਲਿਆ ਜਿਉਂਦਾ ਬੰਬ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ*

0
127

ਫਿਰੋਜ਼ਪੁਰ 30ਜੁਲਾਈ ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹੇ ਦੇ ਕਸਬਾ ਮਮਦੋਟ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੀ ਗਰਾਉਂਡ ਚੋਂ ਜਿਉਂਦਾ ਬੰਬ ਮਿਲਿਆ। ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਬੰਬ ਨੂੰ ਆਪਣੇ ਕਬਜ਼ੇ ‘ਚ ਲੈਕੇ ਇਸ ਦੀ ਸੂਚਨਾ ਫੌਜ ਨੂੰ ਦੇ ਦਿੱਤੀ। ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ, 11ਵੀਂ ਅਤੇ 12ਵੀਂ ਦੀਆਂ ਕਲਾਸਾਂ ਲਗਾਉਣ ਲਈ ਸਕੂਲ ਖੋਲ੍ਹੇ ਜਾ ਚੁਕੇ ਹਨ ਜਿਸ ਦੇ ਚਲਦਿਆਂ ਉਕਤ ਸਮਾਰਟ ਸਕੂਲ ਵਿਚ ਵਿਦਿਆਰਥਣਾਂ ਪੜਨ ਲਈ ਸਕੂਲ ਆ ਰਹੀਆਂ ਸੀ। ਜਿਸ ਦੌਰਾਨ ਸਕੂਲ ਚੋਂ ਜਿਉਂਦਾ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਵੱਡੀ ਗੱਲ ਇਹ ਹੈ ਕਿ ਇਸ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

ਸਕੂਲ ਦੇ ਗਰਾਉਂਡ ਚੋਂ ਮਿਲਿਆ ਜਿਉਂਦਾ ਬੰਬ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

LEAVE A REPLY

Please enter your comment!
Please enter your name here