ਸਕੂਲ ਦੇ ਆਨਲਾਈਨ ਪੇਂਟਿੰਗ ਤੇ ਲੇਖ ਮੁਕਾਬਲੇ 13 ਅਗਸਤ ਨੂੰ

0
34

ਚੰਡੀਗੜ੍ਹ 12 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ)ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਨਵੀਂਆਂ ਤੋਂ ਨਵੀਂਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਹੇਠ ਹੀ ਹੁਣ ਵਿਭਾਗ ਵੱਲੋਂ 6ਵੀਂ ਤੋਂ 8ਵੀਂ ਜਮਾਤ ਦੇ ਪੇਂਟਿੰਗ ਮੁਕਾਬਲੇ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਲੇਖ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ।

          ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਮੁਕਾਬਲੇ 13 ਅਗਸਤ ਨੂੰ ‘ਗੰਦਗੀ ਮੁਕਤ ਮੇਰਾ ਭਾਰਤ’ ਮੁਹਿੰਮ ਦੇ ਹੇਠ ਕਰਵਾਏ ਜਾ ਰਹੇ ਹਨ। ਕੋਵਿਡ-19 ਦੇ ਮੱਦੇਨਜ਼ਰ ਇਹ ਸਾਰੇ ਮੁਕਾਬਲੇ ਆਨਲਾਈਨ ਹੋਣਗੇ। ਬੁਲਾਰੇ ਅਨੁਸਾਰ ਪੇਂਟਿੰਗ ਅਤੇ ਲੇਖ ਮੁਕਾਬਲਿਆਂ ਵਿੱਚੋਂ ਪਹਿਲੀਆਂ ਤਿੰਨ ਐਂਟਰੀਆਂ ਦੀ ਜਾਣਕਾਰੀ ਸੂਬਾ ਦਫਤਰ ਨੂੰ ਭੇਜਣ ਵਾਸਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੇ ਨਾਲ ਹੀ ਸਭ ਤੋਂ ਵਧੀਆ ਤਿੰਨ ਪੇਟਿੰਗਾਂ ਅਤੇ ਤਿੰਨ ਲੇਖ ਵੀ ਹੈਡ ਆਫਿਸ ਨੂੰ ਭੇਜਣ ਵਾਸਤੇ ਕਿਹਾ ਗਿਆ ਹੈ।

————   

LEAVE A REPLY

Please enter your comment!
Please enter your name here