*ਸਕਿਊਰਟੀ ਗਾਰਡਾਂ ਦੀ ਭਰਤੀ ਲਈ 31 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ*

0
34

ਮਾਨਸਾ, 30 ਜਨਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 31 ਜਨਵਰੀ 2024 ਦਿਨ ਬੁੱਧਵਾਰ ਨੂੰ ਸਕਿਊਰਟੀ ਅਤੇ ਇੰਟੈਲੀਜੈਂਟ ਸਰਵਿਸ ਲਿਮਟਡ ਵੱਲੋਂ ਸਕਿਊਰਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅੱਗਰਵਾਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕੇ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਉਮਰ ਸੀਮਾ 21 ਤੋਂ 37 ਸਾਲ ਤੱਕ, ਕੱਦ ਘੱਟ ਤੋਂ ਘੱਟ 5 ਫੁਟ 6 ਇੰਚ, ਭਾਰ 52 ਕਿਲੋ ਅਤੇ ਛਾਤੀ 80 ਸੈਟੀਮੀਟਰ ਹੋਣੀ ਚਾਹੀਦੀ ਹੈ। ਪ੍ਰਾਰਥੀ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਕੈਂਪ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਹੁੰਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਮਾਂ ਸਵੇਰੇ 10:30 ਤੋਂ ਬਾਅਦ ਦੁਪਹਿਰ 01:30 ਵਜੇ ਤੱਕ ਰੱਖਿਆ ਗਿਆ ਹੈ। ਅਸਾਮੀਆਂ ਦੀ ਗਿਣਤੀ 50 ਹੈ। ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 14000/- ਤੋਂ 16000/- ਰੁਪਏ ਮਿਲਣਯੋਗ ਹੋਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 62808-37360, 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here