*ਰੋਜ਼ਗਾਰ ਚਲਾਉਣ ਲਈ ਲੋੜਵੰਦ ਵਿਅਕਤੀ ਨੂੰ ਰੇਹੜੀ ਦਿੱਤੀ*

0
84

ਮਾਨਸਾ 30 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅਪੈਕਸ ਕਲੱਬ ਮਾਨਸਾ ਵਲੋਂ ਮਾਨਸਾ ਦੇ ਲੋੜਵੰਦ ਵਿਅਕਤੀ ਨੂੰ ਅਪਣਾ ਰੋਜ਼ਗਾਰ ਚਲਾਉਣ ਲਈ ਨਵੀਂ ਰਿਕਸ਼ਾ ਰੇਹੜੀ ਲੈ ਕੇ ਦਿੱਤੀ ਗਈ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਅਪੈਕਸ ਕਲੱਬ ਮਾਨਸਾ ਵਲੋਂ ਜਦੋਂ ਵੀ ਕੋਈ ਲੋੜਵੰਦ ਵਿਅਕਤੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਕੁੱਝ ਦਿਨ ਪਹਿਲਾਂ ਇਸ ਵਿਅਕਤੀ ਵਲੋਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਰਿਕਸ਼ਾ ਰੇਹੜੀ ਦੀ ਮੰਗ ਕੀਤੀ ਗਈ ਸੀ ਜੋ ਕਿ ਅੱਜ ਕਲੱਬ ਮੈਂਬਰਾਂ ਦੀ ਹਾਜ਼ਰੀ ਵਿੱਚ ਉਸ ਨੂੰ ਇਹ ਰੇਹੜੀ ਉਸ ਦੀ ਜ਼ਰੂਰਤ ਮੁਤਾਬਿਕ ਤਿਆਰ ਕਰਵਾ ਕੇ ਦਿੱਤੀ ਗਈ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਲੋੜਵੰਦ ਵਿਅਕਤੀ ਦੀ ਮੱਦਦ ਕਰਨਾ ਕਲੱਬ ਦਾ ਮੁੱਖ ਮੰਤਵ ਹੈ ਇਸ ਲਈ ਕਲੱਬ ਦੇ ਹਰੇਕ ਮੈਂਬਰ ਵਲੋਂ ਸਹਿਯੋਗ ਕੀਤਾ ਜਾਂਦਾ ਹੈ। ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਜਾਂ ਕਿਤਾਬਾਂ ਜਾਂ ਫੀਸਾਂ ਆਦਿ ਨੂੰ ਦੇਣ ਲਈ ਵੀ ਕਲੱਬ ਯਤਨਸ਼ੀਲ ਰਹਿੰਦਾ ਹੈ ਅਤੇ ਅਜਿਹੇ ਸਮਾਜਸੇਵੀ ਕੰਮ ਅੱਗੇ ਤੋਂ ਵੀ ਜਾਰੀ ਰਹਿਣਗੇ। ਇਸ ਮੌਕੇ ਸਰਪ੍ਰਸਤ ਸੁਰੇਸ਼ ਜਿੰਦਲ ਖਿਆਲਾ, ਵਾਈਸ ਪ੍ਰਧਾਨ ਅਸ਼ਵਨੀ ਜਿੰਦਲ, ਕੈਸ਼ੀਅਰ ਧੀਰਜ ਬਾਂਸਲ, ਨਰਿੰਦਰ ਜੋਗਾ, ਮਾਸਟਰ ਸਤੀਸ਼ ਗਰਗ ਹਾਜ਼ਰ ਸਨ

LEAVE A REPLY

Please enter your comment!
Please enter your name here