ਬੁਢਲਾਡਾ 29 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ): ਕੋਰੋਨਾ ਮਹਾਂਮਾਰੀ ਨੇ ਇਸ ਵਕਤ ਪੂਰੇ ਦੇਸ਼ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਵੱਲੋਂ ਇਸ ਸਬੰਧੀ ਬਿਮਾਰੀ ਨੂੰ ਰੋਕਣ ਲਈ ਪੱਬਾਂ ਭਾਰ ਹਨ। ਪੰਜਾਬ ਸਰਕਾਰ ਦੇਸ਼ ਸ਼ਾਮ ਪੰਜ ਵਜੇ ਤੋਂ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ ਪਰ ਲੱਗਦਾ ਹੈ ਕਿ ਸਾਡੇ ਸ਼ਹਿਰ ਦੇ ਬਹੁਤੇ ਲੋਕਾਂ ਨੂੰ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ। ਸ਼ਹਿਰ ਦੇ ਬਾਜ਼ਾਰਾਂ ਦਾ ਬਹੁਤ ਹਿੱਸਾ ਇਸ ਕਰਫਿਊ ਦੀ ਪ੍ਰਵਾਹ ਨਹੀਂ ਕਰਦਾ, ਖ਼ਾਸਕਰ ਸਬਜ਼ੀ ਮੰਡੀ ਨਾਲ ਜਾਣੇ ਜਾਂਦੇ ਇਸ ਚੌਕ ਵਿੱਚ ਪੁਲੀਸ ਦੀ ਹਾਜ਼ਰੀ ਵਿੱਚ ਵੀ ਦੁਕਾਨਾਂ ਰੇਹੜੀਆਂ ਤੇ ਹੋਰ 6 ਵਜੇ ਤੋਂ ਬਾਅਦ ਵੀ ਦੇਰ ਸ਼ਾਮ ਤੱਕ ਆਪਣੀਆ ਦੁਕਾਨਾ ਖੁੱਲ੍ਹੀਆਂ ਰੱਖਦੇ ਹਨ ਅਤੇ ਮਾਸਕ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਸੋਸ਼ਲ ਡਿਸਟੈਸਿੰਗ ਤਾਂ ਬਹੁਤ ਦੂਰ ਦੀ ਗੱਲ ਹੈ। ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੇ ਇਨ੍ਹਾਂ ਲੋਕਾਂ ਦੀ ਅਕਲ ਦਾ ਅੰਦਾਜ਼ਾ ਤਾਂ ਇਨ੍ਹਾਂ ਦੀਆਂ ਹਰਕਤਾਂ ਤੋਂ ਭਲੀ ਭਾਤ ਲਗਦਾ ਹੈ ਪਰ ਇਹ ਪੁਲਸ ਪ੍ਰਸ਼ਾਸਨ ਸਾਰਾ ਕੁਝ ਵੇਖ ਕੇ ਸਿਰਫ਼ ਹੂਟਰ ਮਾਰ ਕੇ ਲੱਗ ਜਾਂਦਾ ਹੈ, ਕਾਰਵਾਈ ਕਿਉਂ ਨਹੀਂ ਕਰਦਾ। ਸ਼ਹਿਰ ਦੇ ਸੂਝਵਾਨ ਲੋਕਾਂ ਦੀ ਮੰਗ ਹੈ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।