*ਸ਼ਹਿਰ ਦੀ ਕਾਨੂੰਨ ਵਿਵਸਥਾ ‘ਚ ਬੈਂਕ ਮੁਲਾਜ਼ਮ ਦੀ ਗੱਡੀ ਤੇ ਹਮਲਾ, ਭੱਜ ਕੇ ਬਚਾਈ ਜਾਨ..!*

0
162


ਲਹਿਰਾਗਾਗਾ 01 ਮਈ (ਸਾਰਾ ਯਹਾਂ/ਰੀਤਵਾਲ): ਬੀਤੀ ਸ਼ਾਮ ਸਥਾਨਕ ਸੁਨਾਮ ਜਾਖਲ ਬਾਈਪਾਸ ਰੋਡ ਤੇ ਘੱਗਰ ਬ੍ਰਾਂਚ ਨਹਿਰ
ਦੇ ਨਜ਼ਦੀਕ ਕੁਝ ਵਿਅਕਤੀਆਂ ਵੱਲੋਂ ਇਕ ਬੈਂਕ ਮੁਲਾਜæਮਾਂ ਦੀ ਗੱਡੀ ਤੇ ਕੀਤਾ ਗਿਆ । ਹਮਲਾ ਜਿੱਥੇ
ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ, ਉਥੇ ਹੀ ਸ਼ਹਿਰ ਅੰਦਰ ਡਰ ਤੇ ਸਹਿਮ ਦਾ ਮਾਹੌਲ
ਪਾਇਆ ਜਾ ਰਿਹਾ ਹੈ, ਕਿ ਆਖਿਰਕਾਰ ਸ਼ਹਿਰ ਨਿਵਾਸੀ ਸੁਰੱਖਿਅਤ ਕਿਵੇਂ ਰਹਿਣਗੇ ?ਘਟਨਾ ਦੇ ਪੀੜæਤ
ਐਸ ਬੀ ਆਈ ਬ੍ਰਾਂਚ ਲਹਿਲ ਕਲਾਂ ਵਿਖੇ ਬੈਂਕ ਮੁਲਾਜæਮ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਤੋਂ
ਆਪਣੀ ਗੱਡੀ ਰਾਹੀਂ ਵਾਪਸ ਆ ਰਿਹਾ ਸੀ, ਰਸਤੇ ਵਿੱਚ ਕੁਝ ਵਿਅਕਤੀਆਂ ਨੇ ਹੱਥ ਦੇ ਕੇ ਰੋਕਣ ਦੀ
ਕੋਸਿæਸæ ਕੀਤੀ,ਪਰ ਮੇਰੇ ਕੋਲ ਕੈਸ਼ ਅਤੇ ਬੈਂਕ ਦੀਆਂ ਚਾਬੀਆਂ ਹੋਣ ਦੇ ਕਾਰਨ ਗੱਡੀ ਨਹੀਂ ਰੋਕੀ ਅਤੇ
ਉਕਤ ਵਿਅਕਤੀਆਂ ਨੇ ਮੇਰਾ ਪਿੱਛਾ ਕਰਦੇ ਹੋਏ ਲਹਿਰਾਗਾਗਾ ਵਿਖੇ ਨਹਿਰ ਦੇ ਨਜ਼ਦੀਕ ਮੇਰੀ ਗੱਡੀ ਦੇ
ਅੱਗੇ ਪਿੱਛੇ ਗੱਡੀਆਂ ਲਗਾ ਕੇ ਗੱਡੀ ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਅਤੇ
ਹਮਲਾਵਰ ਕੈਸ਼, ਸੋਨੇ ਦੀ ਚੇਨ ਅਤੇ ਬੈਂਕ ਦੀ ਚਾਬੀ ਲੈ ਕੇ ਫ਼ੳਮਪ;ਰਾਰ ਹੋ ਗਏ ਅਤੇ ਪੁਲੀਸ ਨੂੰ ਫੋਨ ਕਰਨ ਦੇ
ਬਾਵਜ¨ਦ ਤੁਰੰਤ ਪੁਲਸ ਨਹੀਂ ਪਹੁੰਚੀ । ਜਿਸ ਦੇ ਚੱਲਦੇ ਉਨ੍ਹਾਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ
,ਉਨ੍ਹਾਂ ਕਿਹਾ ਕਿ ਜਦੋਂ ਮੁੱਖ ਚੌਕ ਵਿਚ ਅਜਿਹੀ ਘਟਨਾ ਹੋ ਸਕਦੀ ਹੈ ਤਾਂ ਕਿਤੇ ਕੁਝ ਵੀ ਹੋ ਸਕਦਾ ਹੈ,
ਉਨ੍ਹਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਉਕਤ ਘਟਨਾ ਉਹ ਬੈਂਕ
ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕਾਰਵਾਈ ਦੀ ਮੰਗ ਕਰਨਗੇ । ਮੌਕੇ ਤੇ ਜਾ ਕੇ
ਦੇਖਿਆ ਕਿ ਥਾਣਾ ਸਦਰ ਦੇ ਇੰਚਾਰਜ ਵਿਜੇ ਪਾਲ ਅਤੇ ਥਾਣਾ ਸਿਟੀ ਦੇ ਇੰਚਾਰਜ ਬਿਕਰਮਜੀਤ ਸਿੰਘ ਵਲੋਂ
ਪੁਲਸ ਪਾਰਟੀ ਸਮੇਤ ਪਹੁੰਚ ਕੇ ਪੀੜæਤ ਬੈਂਕ ਮੁਲਾਜæਮ ਬਲਦੇਵ ਸਿੰਘ ਨਾਲ ਵਾਰ ਵਾਰ ਗੱਲਬਾਤ ਕਰਕੇ
ਘਟਨਾ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਸੀ ।


ਕਾਂਗਰਸੀ ਆਗ¨ ਨੇ ਮੀਡੀਆ ਨੂੰ ਦੇਖ ਲੈਣ ਦੀ ਦਿੱਤੀ ਧਮਕੀ
ਉਕਤ ਘਟਨਾ ਸਮੇਂ ਪੁਲਸ ਦੀ ਮੌਜ¨ਦਗੀ ਵਿਚ ਮੌਕੇ ਤੇ ਪਹੁੰਚੇ ਇਕ ਕਾਂਗਰਸੀ ਆਗ¨ ਤੇ ਕਥਿਤ
ਠੇਕੇਦਾਰ ਨੇ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਨੂੰ ਖ਼ਬਰ ਲਾਉਣ ਤੇ ਦੇਖ ਲੈਣ ਦੀ ਧਮਕੀ ਦਿੰਦਿਆਂ ਕਿਹਾ ਕਿ
ਜੇਕਰ ਖ਼ਬਰ ਲਗਾਈ ਤਾਂ ਉਹ ਦੇਖ ਲੈਣਗੇ ਕਿਉਂਕਿ ਸਾਡੀ ਸਰਕਾਰੇ /ਦਰਬਾਰੇ ਚੰਗੀ ਚਲਦੀ ਹੈ, ਕਾਂਗਰਸੀ ਆਗ¨
ਦੀ ਉਕਤ ਸ਼ਬਦਾਵਲੀ ਦੀ ਮੌਕੇ ਤੇ ਖੜ੍ਹੇ ਲੋਕਾਂ ਵੱਲੋਂ ਜਿੱਥੇ ਨਿੰਦਿਆ ਕੀਤੀ ਗਈ ਅਤੇ ਕਿਹਾ ਕਿ ਸ਼ਹਿਰ
ਅੰਦਰ ਅਜਿਹੀ ਗੁੰਡਾਗਰਦੀ ਕਦੇ ਨਹੀਂ ਦੇਖੀ ,ਦ¨ਜੇ ਪਾਸੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਤੋਂ
ਇਲਾਵਾ ਸਿਟੀ ਪ੍ਰੈੱਸ ਕਲੱਬ ਅਤੇ ਆਜæਾਦ ਪ੍ਰੈਸ ਕਲੱਬ ਪੰਜਾਬ ਨੇ ਵੀ ਕਾਂਗਰਸੀ ਆਗ¨ ਵੱਲੋਂ ਮੀਡੀਆ
ਨੂੰ ਦਿੱਤੀ ਧਮਕੀ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਕਿ ਜੇਕਰ ਉਕਤ ਘਟਨਾ ਦੀ ਕਵਰੇਜ ਕਰ ਰਹੇ
ਪੱਤਰਕਾਰਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦੇ ਲਈ ਸਿੱਧੇ ਤੌਰ ਤੇ ਉਕਤ
ਕਾਂਗਰਸੀ ਆਗ¨ iੰਜਮੇਵਾਰ ਹੋਵੇਗਾ,ਅਤੇ ਸਮ¨ਹ ਪੱਤਰਕਾਰ ਭਾਈਚਾਰੇ ਵਲੋਂ ਉਕਤ ਮੁੱਦੇ ਨੂੰ
ਗੰਭੀਰਤਾ ਨਾਲ ਲੈ ਕੇ ਪੰਜਾਬ ਪੱਧਰ ਤੇ ਰ¨ਪ ਰੇਖਾ ਤਿਆਰ ਕੀਤੀ ਜਾਵੇਗੀ ।
ਪੁਲੀਸ ਤੇ ਪੱਤਰਕਾਰ ਘੰਟਿਆਂ ਬੱਧੀ ਭਟਕਦੇ ਰਹੇ, ਪਰ ਪੀੜਤ ਕਰ ਗਿਆ ਸਮਝੌਤਾ ,
ਉਕਤ ਮਾਮਲੇ ਤੇ ਅੱਜ ਸਵੇਰੇ ਜਦੋਂ ਥਾਣਾ ਸਿਟੀ ਦੇ ਇੰਚਾਰਜ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ
ਤਾਂ ਉਨ੍ਹਾਂ ਕਿਹਾ ਕਿ ਪੀੜæਤ ਵਿਅਕਤੀ ਦਾ ਸ਼ਰਾਬ ਦੇ ਠੇਕੇਦਾਰਾਂ ਨਾਲ ਸਮਝੌਤਾ ਹੋ ਗਿਆ , ਪਰ
ਹੈਰਾਨੀ ਹੈ ਕਿ ਸ਼ਹਿਰ ਅੰਦਰ ਇੰਨੀ ਵੱਡੀ ਘਟਨਾ ਵਾਪਰੀ ਹੋਵੇ ਅਤੇ ਪੀੜਤ ਸਮਝੌਤਾ ਕਰ ਜਾਵੇ, ਸ਼ਹਿਰ ਅੰਦਰ
ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਰਕਾਰ ਪੀਡੜਤ ਦੀ ਅਜਿਹੀ ਕੀ ਮਜਬ¨ਰੀ ਸੀ ਕਿ ਉਸ ਨੂੰ ਸਮਝੌਤਾ
ਕਰਨਾ ਪਿਆ, ਜਦੋਂ ਕਿ ਉਸ ਨੇ ਪੁਲੀਸ ਉਪਰ ਸੁਣਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਮੀਡੀਆ ਦਾ
ਸਹਾਰਾ ਲਿਆ, ਪਰ ਬਾਵਜ¨ਦ ਇਸਦੇ ਉਸ ਦਾ ਸਮਝੌਤਾ ਕਰ ਜਾਣਾ ਕਿਤੇ ਨਾ ਕਿਤੇ ਕਈ ਸ਼ੰਕਾਵਾਂ ਤੇ
ਚਰਚਾਵਾਂ ਨੂੰ ਜਨਮ ਦਿੰਦਾ ਹੈ ਅਤੇ ਅਜਿਹੇ ਸਮਝੌਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਕਰਦੇ ਹਨ ।

LEAVE A REPLY

Please enter your comment!
Please enter your name here