*ਸ਼ਹਿਰ ‘ਚ ਧੱੜਲੇ ਨਾਲ ਵਿੱਕ ਰਹੀ ਹੈ ਨਕਲੀ ਮਠਿਆਈ, ਵਿਭਾਗ ਨਹੀਂ ਦੇ ਰਿਹਾ ਧਿਆਨ*

0
190

ਬੁਢਲਾਡਾ   10 ਅਕਤੂਬਰ(ਸਾਰਾ ਯਹਾਂ/ਅਮਨ ਮਹਿਤਾ) ਖੁਸ਼ੀਆਂ ਭਰੇ ਤਿਉਹਾਰਾਂ ਮੌਕੇ ਹਰ ਕੋਈ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਵਿਚ ਲੱਗਾ ਹੁਦਾ ਹੈ ਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਮਿਠਾਈਆਂ ਵੱਡੀ ਤਾਦਾਦ ਵਿਚ ਵਰਤੀਆਂ ਜਾਂਦੀਆਂ ਹਨ, ਪਰ ਲਾਲਚੀ ਤੇ ਘਟੀਆ ਸੋਚ ਵਾਲੇ ਕੁਝ ਲੋਕ ਇਨ੍ਹਾਂ ਦਿਨਾਂ ਵਿਚ ਆਪਣਾ ਗੋਰਖਧਦਾ ਚਲਾ ਲੈਂਦੇ ਹਨ ਅਤੇ ਵੱਡੀ ਮਾਤਰਾ ਵਿਚ ਲੋਕਾਂ ਨੂੰ ਜ਼ਹਿਰ ਵੇਚ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਸੇ ਤਰ੍ਹਾਂ ਸਥਾਨਕ ਬਜ਼ਾਰ ਵਿਚ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਤੇ ਨਕਲੀ ਚੀਜ਼ਾਂ ਸ਼ਰੇਆਮ ਵਿੱਕ ਰਹੀਆਂ ਹਨ। ਲਮੇ ਸਮੇਂ ਤੋਂ ਲੋਕਾਂ ਦੀ ਜ਼ਿਦਗੀ ਨਾਲ ਖਿਲਵਾੜ ਕਰਨ ਦਾ ਖੇਲ ਖੇਲਿਆ ਜਾ ਰਿਹਾ ਹੈ। ਦੁੱਧ ਦਾ ਉਤਪਾਦਨ ਘੱਟ ਹੈ, ਪਰ ਬਾਜ਼ਾਰ ਵਿਚ ਉਸ ਤੋਂ ਕਿਤੇ ਵੱਧ ਵਿੱਕ ਰਿਹਾ ਹੈ। ਸਥੈਟਿਕ ਦੁੱਧ, ਨਕਲੀ ਖੋਆ, ਨਕਲੀ ਪਨੀਰ ਅਤੇ ਨਕਲੀ ਦੁੱਧ ਦੀਆਂ ਮਿਠਾਈਆਂ ਸ਼ਰੇਆਮ ਵਿਕ ਰਹੀਆਂ ਹਨ, ਪਰ ਕਿਸੇ ਦੇ ਕਨ ‘ਤੇ ਜੂ ਨਹੀਂ ਸਰਕਦੀ। ਜਿਸ ਤੋਂ ਸਾਬਿਤ ਹੋ ਰਿਹਾ ਹੈ ਕਿ ਇਸ ਲਾਪ੍ਰਵਾਹੀ ਦਾ ਸਿੱਧਾ ਸਬੰਧ ਰਿਸ਼ਵਤ ਨਾਲ ਜਾ ਜੁੜਦਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸ਼ਹਿਰ ‘ਚ ਸ਼ਰੇਆਮ ਮਿਲਾਵਟੀ ਨਕਲੀ ਮਿਠਾਈ ਦਾ ਕਾਰੋਬਾਰ ਧੱੜਲੇ ਨਾਲ ਚੱਲ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦੇ ਤਿਉਹਾਰ ਨੂੰ ਨਜ਼ਦੀਕ ਦੇਖਦੇ ਹੋਏ  ਕੁਝ ਦੁਕਾਨਦਾਰਾਂ ਵੱਲੋਂ ਵੱਡੇ ਪੱਧਰ ਤੇ ਮਿਠਾਈ ਦੇ ਆਰਡਰ ਹਰਿਆਣਾ ਦੇ ਸ਼ਹਿਰ ਟੋਹਾਣਾ ‘ਚ ਬੁੱਕ ਕਰਵਾ ਦਿੱਤੇ ਗਏ ਹਨ । ਹੁਣ ਦੇਖਣਾ ਇਹ ਹੈ ਕਿ ਸਿਹਤ ਵਿਭਾਗ ਇਨ੍ਹਾਂ ਨਕਲੀ ਮਿਠਾਈਆਂ ਵੇਚਣ ਵਾਲਿਆਂ ਤੇ ਕੋਈ ਸਿਕਜਾ ਕਸੇਗਾ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਸ਼ਹਿਰ ਵਿਚ ਨਕਲੀ ਮਿਠਾਈ ਦਾ ਕਾਰੋਬਾਰ ਇਸੇ ਤਰ੍ਹਾਂ ਵਧਦਾ ਫੁੱਲਦਾ ਰਹੇਗਾ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਮਾਮਲੇ ਨੂੰ ਗਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਖ਼ਤੀ ਵਰਤਣੀ ਚਾਹੀਦੀ ਹੈ। ਹਕੀਕਤ ਇਹ ਹੈ ਕਿ ਇਹ ਸਭ ਰਿਸ਼ਵਤ ਅਤੇ ਭਿ੍ਸ਼ਟਾਚਾਰ ਦੀ ਆੜ ਵਿਚ ਹੀ ਹੁੰਦਾ ਹੈ ਅਤੇ ਹੋ ਰਿਹਾ ਹੈ। ਕਿ ਸਰਕਾਰ, ਪ੍ਰਸ਼ਾਸਨ ਜਾਂ ਸਬਧਿਤ ਵਿਭਾਗ ਦੱਸ ਸਕਦਾ ਹੈ ਕਿ ਕਦੋਂ ਤਕ ਲੋਕਾਂ ਨੂੰ ਇਸੇ ਤਰ੍ਹਾਂ ਜ਼ਹਿਰ ਖਿਲਾਇਆ ਜਾਏਗਾ।

NO COMMENTS