ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ *ਚ ਵਾਧਾ, ਲੋਕਾਂ ਅੰਦਰ ਸਹਿਮ

0
149

ਬੁਢਲਾਡਾ , 14 ਜੂਨ ( (ਸਾਰਾ ਯਹਾ/ ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਜਿੱਥੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਬੈਠਣਾ ਪੈ ਰਿਹਾ ਹੈ ਉੱਥੇ ਕੰਮ ਕਾਜ ਵੀ ਠੱਪ ਹੋ ਚੁੱਕੇ ਹਨ। ਸਥਾਨਕ ਸ਼ਹਿਰ ਅੰਦਰ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਵੱਧ ਰਹੀਆ ਵਾਰਦਾਤਾਂ ਕਾਰਨ ਲੋਕਾਂ ਦੇ ਮਨ੍ਹਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਕੁਲਾਣਾ ਚੋਕ ਸਥਿਤ ਮਾਤਾ ਕੱਲਰਾ ਵਾਲੀ ਮੰਦਿਰ ਵਿਖੇ ਚੋਰਾ ਵੱਲੋਂ ਗੋਲਕਾ ਭੰਨ ਕੇ ਨਕਦੀ ਚੋਰੀ ਕਰ ਲਈ ਹੈ। ਮੰਦਿਰ ਕਮੇਟੀ ਦੇ ਪ੍ਰਧਾਨ ਡਾ੍ਹ ਜਗਨ ਨਾਥ ਨੇ ਦੱਸਿਆ ਕਿ ਪੁਲਿਸ ਨੂੰ ਸੂਚੀਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚੋਰਾ ਵੱਲੋਂ ਮੰਦਿਰ ਦੀ ਗੋਲਕ ਭੰਨ੍ਹ ਕੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਜਾਂਦੇ ਹੋਏ ਚੋਰਾਂ ਨੇ ਮੰਦਿਰ ਅੰਦਰ ਖੜ੍ਹਾਂ ਉਨ੍ਹਾਂ ਦਾ ਮੋਟਰ ਸਾਇਕਲ ਵੀ ਚੋਰੀ ਕਰ ਕੇ ਲੈ ਗਏ ਜ਼ੋ ਮੰਦਿਰ ਦੇ ਲੱਗੇ ਸੀ ਸੀ ਟੀ ਵੀ ਕੈਮਰਿਆ ਵਿੱਚ ਕੈਦ ਹੋ ਚੁੱਕੀ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾ ਸ਼ਹਿਰ ਅੰਦਰ ਕਰਫਿਊ ਦੌਰਾਨ ਪਿਛਲੇ ਦਿਨੀ ਵੀ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਮੰਦਿਰ ਵਿਖੇ ਗੋਲਕ ਭੰਨ੍ਹ ਕੇ ਨਕਦੀ ਚੋਰੀ ਕਰ ਲਈ ਸੀ ਅਤੇ ਇਸੇ ਤਰ੍ਹਾਂ ਸ਼ਹਿਰ ਅੰਦਰ ਰਾਹਗੀਰਾਂ ਤੋਂ ਮੋਬਾਇਲ ਖੋਹਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਪਿਛਲੇ ਦਿਨੀ ਸ਼ਹਿਰ ਦੀ ਚੁੰਗੀ ਰੋਡ ਸ਼ਥਿਤ ਵੀ ਦਿਨੇ ਹੀ ਚੋਰਾ ਵੱਲੋਂ ਮੋਟਰ ਸਾਇਕਲ ਚੋਰੀ ਕਰ ਲਿਆ ਗਿਆ ਸੀ। ਚੋਰਾਂ ਦਾ ਅਜੇ ਤੱਕ ਕੋਈ ਵੀ ਪਤਾ ਨਾ ਲੱਗਣ ਕਾਰਨ ਵਾਰਦਾਤਾਂ ਵੱਧ ਰਹੀਆ ਹਨ ਜਿਸ ਕਾਰਨ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਰਫਿਊ ਦੌਰਾਨ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੀਆਂ ਵੱਧ ਰਹੀਆ ਵਾਰਦਾਤਾਂ ਨੂੰ ਰੋਕਿਆ ਜਾਵੇ ਤਾਂ ਜ਼ੋ ਲੋਕਾਂ ਨੂੰ ਕਿਸੇ ਤਰ੍ਹਾ ਦੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੰਬੰਧੀ ਜਦੋਂ ਥਾਣਾ ਸਿਟੀ ਦੇ ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਪੁਲਿਸ ਨੇ ਗਸ਼ਤ ਹੋਰ ਤੇਜ਼ ਕਰ ਦਿੱਤੀ ਹੈ ਅਤੇ ਚੋਰਾ ਦੀ ਜਲਦ ਹੀ ਭਾਲ ਕੀਤੀ ਜਾ ਰਹੀ ਹੈ। ਚੋਰਾ ਵੱਲੋਂ ਵਾਰਦਾਤ ਨੂੰ ਦਿੱਤੇ ਅੰਜਾਮ ਲਈ ਸੀ ਸੀ ਟੀ ਵੀ ਕੈਮਰਿਆ ਨੂੰ ਖੰਘਾਲਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here