ਸ਼ਹਿਰਦੇ ਸਰਵਪੱਖੀ ਵਿਕਾਸ ਲਈ 3.83 ਕਰੋੜ ਰੁਪਏ ਦੀ ਗਰਾਂਟ ਜਾਰੀ

0
193

ਬੁਢਲਾਡਾ,01 ਅਗਸਤ(ਸਾਰਾ ਯਹਾ, ਅਮਨ ਮਹਿਤਾ) : ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਬੁਢਲਾਡਾ ਦੀਆਂ ਸੜਕਾਂ ਅਤੇ ਗਲੀਆਂ ਦੀ ਨੁਹਾਰ ਬਦਲਣ ਲਈ 3.83 ਕਰੋੜ ਰੁਪਏ ਦੀ ਗਰਾਂਟ ਜਾਰੀ ਹੋਈ ਹੈ ਜਿਸ ਤਹਿਤ ਨਗਰ ਕੌਂਸਲ ਬੁਢਲਾਡਾ ਅਧੀਨ ਆਉਂਦੀਆਂ ਸੜਕਾਂ ਅਤੇ ਗਲੀਆਂ ਦਾ ਨਿਰਮਾਣ ਕੀਤਾ ਜਾਵੇਗਾ।  ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ-ਕਮ-ਪ੍ਰਬੰਧਕ ਨਗਰ ਕੌਂਸਲ ਬੁਢਲਾਡਾ ਸਾਗਰ ਸੇਤੀਆ ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਲਈ ਸੜਕ ਨਿਰਮਾਣ ਲਈ ਟੈਂਡਰ ਪਾਏ ਗਏ ਹਨ ਜੋ ਕਿ 3 ਅਗਸਤ ਤੱਕ ਖੁੱਲ੍ਹਣਗੇ। ਇਸ ਉਪਰੰਤ 10 ਅਗਸਤ ਤੱਕ ਬੁਢਲਾਡਾ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਨੇ ਦੱਸਿਆ ਕਿ ਸੜਕ ਨਿਰਮਾਣ ਦੇ ਕੰਮ ਤਹਿਤ ਗੰਦੇ ਨਾਲੇ ਵਾਲਾ ਰੋਡ, ਰੇਲਵੇ ਚੌਂਕ ਤੋਂ ਰਾਮਲੀਲਾ ਰੋਡ, ਮਧੇ ਮੋਗੇ ਵਾਲਾ ਅਤੇ ਓ.ਬੀ.ਸੀ. ਬੈਂਕ ਤੱਕ, ਗੈਸ ਏਜੰਸੀ ਤੋਂ ਸਿਨੇਮਾ ਰੋਡ, ਕੈਪਟਨ ਕੇ.ਕੇ. ਗੌੜ ਚੌਂਕ ਤੋਂ ਕੁਲਾਣਾ ਰੋਡ ਤੱਕ, ਚੌੜੀ ਗਲੀ ਤੋਂ ਧੋਬੀ ਵਾਲੀ ਗਲੀ ਤੱਕ, ਆਈ.ਟੀ.ਆਈ. ਚੌਕ ਤੋਂ ਗੈਸ ਏਜੰਸੀ ਰੋਡ, ਸ਼ਮਸ਼ਾਨ ਘਾਟ ਮੇਨ ਰੋਡ, ਹਸਪਤਾਲ ਰੋਡ, ਰੇਲਵੇ ਚੋਂਕ ਤੋਂ ਕਰਿਸ਼ਨਾ ਮੰਦਰ, ਨਗਰ ਕੌਂਸਲ ਦਫ਼ਤਰ ਦੇ ਪਿੱਛੇ ਵਾਲੀ ਗਲੀ, ਧਰਮਸ਼ਾਲਾ ਤੋਂ ਵਾਲੀ ਗਲੀ ਤੱਕ, ਆਈ.ਟੀ.ਆਈ. ਚੌਕ ਤੋ ਗੈਸ ਏਜੰਸੀ ਰੋਡ, ਸ਼ਮਸ਼ਾਨ ਘਾਟ ਮੇਨ ਰੋਡ, ਹਸਪਤਾਲ ਰੋਡ, ਰੇਲਵੇ ਚੋਂਕ ਤੋਂ ਕਰਿਸ਼ਨਾ ਮੰਦਰ, ਨਗਰ ਕੌਂਸਲ ਦਫ਼ਤਰ ਦੇ ਪਿੱਛੇ ਵਾਲੀ ਗਲੀ, ਧਰਮਸ਼ਾਲਾ ਤੋਂ ਗਰਲਜ਼ ਸਕੂਲ ਬਾਜ਼ੀਗਰ ਬਸਤੀ, ਗੈਸ ਏਜੰਸੀ, ਸ਼ਮਸ਼ਾਨ ਘਾਟ ਤੋਂ ਗੁਰੂ ਨਾਨਕ ਕਾਲਜ ਤੱਕ, ਸਰਕਾਰੀ ਪ੍ਰਾਇਮਰੀ ਸਕੂਲ, ਵਾਰਡ ਦੇ ਦੀਆਂ ਸੜਕਾਂ ਅਤੇ ਗਲੀਆਂ ਦਾ ਨਿਰਮਾਣ ਲੋੜ ਅਨੁਸਾਰ ਕਾਰਪੇਟ ਅਤੇ ਕਿਨਾਰਿਆਂ ‘ਤੇ ਇੰਟਰਲੌਕ ਟਾਇਲ ਮਟੀਰੀਅਲ ਵਰਤੋਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 2 ਸੁੰਦਰ ਪਾਰਕ ਲਈ ਵੀ ਯੋਗ ਜਗਾ ਦੀ ਤਲਾਸ਼ ਕੀਤੀ ਜਾ ਰਹੀ ਹੈ, ਜੋ ਪਾਰਕ ਵੀ ਬੁਢਲਾਡਾ ਵਾਸੀਆਂ ਦੀ ਸੁਵਿਧਾ ਲਈ ਤਿਅਾਰ ਕੀਤੇ ਜਾਣਗੇ। ਉਹਨਾ ਕਿਹਾ ਕਿ ਜਲਦ ਹੀ ਇਹ ਕਮ ਸ਼ੁਰੂ ਕਰਵਾਇਅਾ  ਜਾਵੇਗਾ.

LEAVE A REPLY

Please enter your comment!
Please enter your name here