ਸ਼ਪੈਸ਼ਲਾਂ ਦੀ ਢੋਆ ਢੁਆਈ ਦੇ ਮਾਮਲੇ ਨੂੰ ਲੈ ਕੇ ਓਪਰੇਟਰਾਂ ਨੇ ਠੇਕੇਦਾਰੀ ਸਿਸਟਮ ਖਿਲਾਫ ਰੋਸ ਪ੍ਰਗਟਾਇਆ

0
55

ਬੁਢਲਾਡਾ 10 ਮਈ (ਅਮਨ ਮਹਿਤਾ, ਅਮਿਤ ਜਿੰਦਲ) ਸ਼ਪੈਸ਼ਲ ਦੀ ਢੋਆ ਢੁਆਈ ਦੇ ਮਾਮਲੇ ਨੂੰ ਲੈ ਕੇ ਅੱਜ ਇਥੇ ਟਰੱਕ ਯੁਨੀਅਨ ਦਫਤਰ ਵਿਖੇ ਰਣਜੀਤ ਸਿੰਘ ਦੋਦੜਾ ਦੀ ਅਗਵਾਈ ਹੇਠ ਇੱਕਠੇ ਹੋਏ ਓਪਰੇਟਰਾਂ ਨੇ ਠੇਕੇਦਾਰੀ ਸਿਸਟਮ ਦੀ ਧੱਕੇਸ਼ਾਹੀ ਖਿਲਾਫ ਰੋਸ ਪ੍ਰਗਟਾਇਆ. ਸੰਬੋਧਨ ਕਰਦਿਆ ਦੋਦੜਾ, ਨੇ ਕਿਹਾ ਕਿ ਪਿਛਲੇ ਸਾਲ ਦੇ ਨਿਰਧਾਰਤ ਰੇਟ ਮੁਤਾਬਿਕ 9, 15 ਤੇ 19 ਟਨ ਦੇ ਰੇਟ ਨਿਰਧਾਰਤ ਹਨ ਜਦਕਿ ਸਬੰਧਤ ਠੇਕੇਦਾਰ ਵੱਲੋਂ ਮਾਲ ਵੱਧ ਪਾ ਕੇ ਓਪਰੇਟਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ. ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ 9 ਟਨ ਦੀ ਥਾਂ 12 ਟਨ , 15 ਟਨ ਦੀ ਥਾਂ 19 ਟਨ ਅਤੇ 19 ਟਨ ਦੀ ਥਾਂ 24 ਟਨ ਮਾਲ ਪਾਇਆ ਜਾ ਰਿਹਾ ਹੇੈ ਜਿਸਨੂੰ ਓਪਰੇਟਰ ਸਵੀਕਾਰ ਨਹੀਂ ਕਰਨਗੇÍਉਨਾਂ੍ਹ ਮੰਗ ਕੀਤੀ ਕਿ ਓੁਪਰੇਟਰਾਂ ਨੂੰ ਵੱਧ ਮਾਲ ਦੀ ਬਣਦੀ ਰਕਮ ਦਿੱਤੀ ਜਾਵੇ ਜਾਂ ਪਹਿਲਾਂ ਵਾਂਗ ਨਿਰਧਾਰ ਮਾਲ ਹੀ ਗੱਡੀਆਂ ਚ ਲੋੜ ਕੀਤਾ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਚ ਸਮੂਹ ਓਪਰੇਟਰ ਸ਼ਪੈਸ਼ਲਾਂ ਦਾ ਕੰਮ ਬੰਦ ਕਰਕੇ ਮੁਕੰਮਲ ਹੜਤਾਲ ਕਰਨ ਲਈ ਮਜਬੂਰ ਹੋਣਗੇ. ਦੂਜੇ ਇਸ ਸਬੰਧੀ ਸਬੰਧਤ ਢੋਆ-ਢੁਆਈ ਦੇ ਠੇਕੇਦਾਰ ਗੁਰਪਾਲ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਨਿਯਮਾਂ ਮੁਤਾਬਿਕ ਹੀ ਸ਼ਪੈਸ਼ਲਾ ਦਾ ਕੰਮ ਕਰ ਰਹੇ ਹਾਂ ਅਤੇ ਇਹ ਕੰਮ ਨਿੱਜੀ ਟਰਾਂਸਪੋਰਟ ਰਾਹੀ ਹੀ ਹੋ ਰਿਹਾ ਹੈ. ਇਸ ਮੌਕੇ ਵੇਦ ਪ੍ਰਕਾਸ਼ ਲੋਰੀ, ਗੁਰਬਾਜ ਸਿੰਘ, ਰਾਜੂ ਗੁਰਨੇ, ਜਗਰੂਪ ਗੁੜੱਦੀ ,ਹਰਜੀਤ ਸਿੰਘ ਗੁਰਦੀਪ ਸਿੰਘ, ਗੱਗੀ ਸਮਰਾ, ਗੁਰਚਰਨ ਸਿੰਘ ਬੀਰੋਕੇ, ਤਰਸੇਮ ਸਿੰਘ ਆਦਿ ਹਾਜ਼ਰ ਸਨ. 

LEAVE A REPLY

Please enter your comment!
Please enter your name here