ਪੁਲਿਸ ਬਜੁਰਗਾਂ ਦੀ ਬਣੀ ਲਾਠੀ, ਬੈਕਾਂ ਦੇ ਬਾਹਰ ਹੁਣ ਨਹੀਂ ਹੋਵੇਗੀ ਭੀੜ

0
48

ਬੁਢਲਾਡਾ, 10 ਮਈ(ਅਮਨ ਮਹਿਤਾ, ਅਮਿਤ ਜਿੰਦਲ): ਕਰੋਨਾ ਵਾਇਰਸ ਦੀ ਮਹਾਮਾਰੀ ਨੇ ਅੱਜ ਪੂਰੇ ਦੇਸ਼ ਵਿੱਚ ਜਨ ਜੀਵਨ ਅਤੇ ਮਨੁੱਖ ਦੀ ਰੋਜਮਰਾ ਦੀ ਜਿੰਦਗੀ ਨੂੰ ਠੱਪ ਕਰ ਦਿੱਤਾ ਹੈ ਪਰੰਤੂ ਮਾਨਸਾ ਜਿਲ੍ਹੇ ਵਿੱਚ ਇਸ ਮਹਾਮਾਰੀ ਦੀ ਜੰਗ ਦੌਰਾਨ ਕਰੋਨਾ ਯੋਧਿਆ ਨੇ ਜਿੱਥੇ ਪਹਿਲੀ ਕਤਾਰ ਵਿੱਚ ਖੜੇ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੜਾਈ ਲੜ ਰਹੇ ਹਨ ਉੱਥੇ ਬੇਸਹਾਰਾ, ਅੰਗਹੀਣਾਂ, ਵਿਧਵਾਵਾਂ, ਬਜ਼ੁਰਗਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਮਾਨਸਾ ਜਿਲ੍ਹੇ ਦੇ ਐਸ ਐਸ ਪੀ ਡਾ. ਨਰਿੰਦਰ ਭਾਰਗਵ ਨੇ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਜ਼ੋ ਮਜਬੂਰ ਅਤੇ ਲਾਚਾਰ ਘਰਾਂ ਵਿੱਚ ਬੰਦ ਸਨ. ਅਕਸਰ ਹੀ ਬੈਕਾਂ ਦੇ ਬਾਹਰ ਲੰਮੀਆ ਕਤਾਰਾਂ ਵਿੱਚ ਹੱਥਾ ਵਿੱਚ ਪੈਨਸ਼ਨ ਦੀਆਂ ਕਾਪੀਆਂ ਚੁੱਕੀ ਖੱਜਲ ਖੁਆਰ ਹੋ ਰਹੇ ਸਨ ਜਿਨ੍ਹਾਂ ਦੀ ਲਾਠੀ ਬਣ ਕੇ ਘਰ ਤੱਕ ਪੈਨਸ਼ਨ ਪਹੁਚਾਉਣ ਦਾ ਪ੍ਰਬੰਧ ਕੀਤਾ. ਖੱਜਲ ਖੁਆਰੀ ਨੂੰ ਦੂਰ ਕਰਦਿਆਂ ਡਾ. ਭਾਰਗਵ ਨੇ ਮਾਨਵਤਾ ਦੀ ਸੇਵਾ ਨੂੰ ਪ੍ਰਮ ਧਰਮ ਮਨਦਿਆਂ ਅੰਗਹੀਣਾਂ, ਵਿਧਵਾਵਾਂ, ਬਜ਼ੁਰਗਾਂ ਨੂੰ ਹੁਣ ਘਰਾਂ *ਚ ਆਰਾਮ ਨਾਲ ਬੈਠੇ^ਬਿਠਾਏ ਪੈਨਸ਼ਨ ਦਾ ਪ੍ਰਬੰਧ ਕਰ ਦਿੱਤਾ ਅਤੇ ਬਜੁਰਗ ਹੁਣ ਪੁਲਿਸ ਦੀ ਜੈ ਜੈਕਾਰ ਕਰ ਰਹੇ ਹਨ ਅਤੇ ਪੁਲਿਸ ਦੇ ਮਸੀਹੇ ਡਾਕਟਰ ਭਾਰਗਵ ਨੂੰ ਦੁਆਵਾ ਦੇ ਰਹੇ ਹਨ. ਉਹ ਲੋਕੀਂ ਜੋ ਪਹਿਲਾਂ ਸਿਰਫ ਹੂੱਟਰਾਂ ਦੀ ਗੂੰਜ਼ ਚ ਪੁਲੀਸ ਵੱਲ੍ਹੋ ਸ਼ਹਿਰੀਆਂ ਨੂੰ ਕੇਕ ਖਵਾਕੇ ਹੈਪੀ ਬਰਡਡੇ ਤੇ ਕੀਤੇ ਜਾਂਦੇ ਕਾਰਜਾਂ ਤੋਂ ਔਖੇ ਸਨ, ਉਹ ਹੁਣ ਪੁਲੀਸ ਦੇ ਇਸ ਕਾਰਗੁਜਾਰੀ ਤੋਂ ਬਾਗੋਬਾਗ ਹਨ. ਉਨ੍ਹਾਂ ਦਾ ਕਹਿਣਾ ਹੈ ਕਿ ਮੁਸੀਬਤ ਮੌਕੇ ਚੌਂਜ ਕਿਥੇਂ ਚੰਗੇ ਲੱਗਦੇ ਨੇ, ਸਗੋਂ ਦੋ ਡੰਗਾਂ ਦੀ ਰੋਟੀ ਲਈ ਜਿਹੜੇ ਉਪਰਾਲੇ ਹੋ ਜਾਣ,ਉਹੋ ਯਤਨ ਹੀ ਦਿਲਾਂ ਨੂੰ ਠਾਰਦੇ ਹਨ. ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਡਾ.ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਦੇਸ਼ ਤੇ ਆਈਆਂ ਵੱਡੀਆਂ ਮਹਾਂਮਾਰੀਆਂ ਤੇ ਜਿੱਤ ਪ੍ਰਾਪਤ ਕਰਨ ਲਈ ਸਭਨਾਂ ਧਿਰਾਂ ਨੂੰ ਇਕਜੁਟ ਹੋਕੇ ਅੱਗੇ ਆਉਂਣਾ ਹੀ ਪੈਂਦਾ ਹੈ,ਫਿਰ ਹੀ ਵੱਡੀਆਂ ਜੰਗਾਂ ਫਤਹਿ ਹੁੰਦੀਆਂ ਹਨ. ਉਨ੍ਹਾਂ ਦਾ ਕਹਿਣਾ ਸੀ ਕਿ ਬੇਸ਼ੱਕ ਜ਼ਿਲ੍ਹੇ ਭਰ ਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਾਏ ਕਰਫਿਊ ਜਾਂ ਲਾਕਡਾਊਨ ਦੇ ਮੱਦੇਨਜ਼ਰ ਆਪਣੀਆਂ ਅਨੇਕਾਂ ਜ਼ਿੰਮੇਵਾਰੀਆਂ ਹੁੰਦੀਆਂ ਹਨ, ਪਰ ਇਸ ਸਭ ਦੇ ਬਾਵਜ਼ੂਦ ਆਮ ਜਨਤਾ ਨੂੰ ਆ ਰਹੀਆਂ

ਐਸ ਐਸ ਪੀ ਡਾ. ਨਰਿੰਦਰ ਭਾਰਗਵ

ਮੁਸ਼ਕਲਾ ਨੂੰ ਦੂਰ ਕਰਨਾ ਵੀ ਪੁਲੀਸ ਦੇ ਫਰਜ਼ਾਂ ਚ ਸ਼ਾਮਲ ਹੈ. ਡਾ. ਭਾਰਗਵ ਦਾ ਕਹਿਣਾ ਸੀ ਕਿ ਬੈਂਕਾਂ ਅੱਗੇ ਭਾਰੀ ਗਰਮੀ ਚ ਲੰਬੀਆਂ ਕਤਾਰਾਂ ਚ ਰੁੱਲ ਰਹੇ ਵਿਧਵਾਵਾਂ, ਅੰਗਹੀਣਾਂ, ਬਜੁਰਗਾਂ ਨਾਲ,ਜਿਥੇਂ ਉਹ ਖੁਦ ਖੱਜਲ ਖੁਆਰ ਹੋ ਰਹੇ ਸਨ,ਉਥੇਂ ਆਪਸੀ ਫਾਸਲੇ ਅਤੇ ਮੂੰਹ ਤੇ ਮਾਸਕ ਨਾ ਪਹਿਨਣ ਕਾਰਨ ਇਸ ਭਿਆਨਕ ਬਿਮਾਰੀ ਦੇ ਫੈਲਣ ਦਾ ਵੀ ਹੋਰ ਡਰ ਬਣਿਆਂ ਰਹਿੰਦਾ ਸੀ. ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਿਲੇਜ਼ ਪੁਲੀਸ ਅਧਿਕਾਰੀਆਂ ਅਤੇ ਬੈਂਕ ਕਰਮਚਾਰੀਆਂ ਵੱਲੋੱ ਵੱਖ ਵੱਖ ਵਰਗਾਂ ਦੀਆਂ ਪੈਨਸ਼ਨਾਂ ਉਨ੍ਹਾਂ ਦੇ ਪਿੰਡਾਂ ਚ ਘਰ ਘਰ ਵੰਡਣ ਦੀ ਸ਼ੁਰੂਆਤ ਕੀਤੀ ਸੀ,ਜਿਸ ਤਹਿਤ ਮਾਰਚ 2020 ਦੀ ਪੈਨਸ਼ਨ ਤਕਸੀਮ ਹੋ ਚੁੱਕੀ ਹੈ,ਉਨ੍ਹਾਂ ਕਿਹਾ ਕਿ ਜੋ ਮੁਹਿੰਮ 20 ਅਪਰੈਲ ਤੋਂ ਸ਼ੁਰੂ ਕੀਤੀ ਗਈ ਸੀ,ਉਸ ਤਹਿਤ 35 ਫੀਸਦੀ ਦੇ ਕਰੀਬ 30 ਹਜ਼ਾਰ ਤੋਂ ਵੱਧ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਬਾਕੀ ਰਹਿੰਦੀ ਸੀ,ਜਿਸ ਤਹਿਤ ਉਹ ਬੈਕਾਂ ਅੱਗੇ ਖੱਜਲ ਖੁਆਰ ਹੋ ਰਹੇ ਸਨ,ਜਿਸ ਤੋ ਬਾਅਦ ਪੁਲੀਸ ਵੱਲ੍ਹੋਂ ਬੈਂਕ ਕਰਮਚਾਰੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿਮ ਪਿੰਡ ਪਿੰਡ ਚਲਾਈ ਗਈ,ਜੋ ਹੁਣ ਮੁਕੰਮਲ ਹੋ ਚੁੱਕੀ ਹੈ ਅਤੇ ਮਾਨਸਾ ਦੇ ਪੰਜ ਬਲਾਕਾਂ ਮਾਨਸਾ,ਬੁਢਲਾਡਾ,ਝੁਨੀਰ,ਸਰਦੂਲਗੜ੍ਹ,ਭੀਖੀ ਚ ਮਾਰਚ ਮਹੀਨੇ ਦੀ ਪੈਨਸ਼ਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ. ਡਾ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਦਿਨਕਰ ਗੁਪਤਾ ਦੀਆਂ ਵੀ ਹਦਾਇਤਾਂ ਹਨ,ਕਿ ਕਰੋਨਾ ਵਾਇਰਸ ਦੀ ਇਸ ਔਖੀ ਘੜ੍ਹੀ ਦੌਰਾਨ ਆਮ ਪਬਲਿਕ ਦੀ ਹਰ ਪੱਖੋ ਮਦਦ ਕੀਤੀ ਜਾਵੇ,ਉਂਝ ਵੀ ਜਿਸ ਸਮੇਂ ਤੱਕ ਪੁਲੀਸ ਪ੍ਰਸ਼ਾਸਨ ਅਤੇ ਆਮ ਪਬਲਿਕ ਮਿਲਕੇ ਇਕਜੁਟ ਹੋਕੇ ਨਹੀਂ ਲੜਦੇ ਤਾਂ ਸੁਭਾਵਿਕ ਹੈ,ਹਰ ਜੰਗ ਮੁਸ਼ਕਲ ਹੈ,ਪਰ ਹੁਣ ਸਭ ਧਿਰਾਂ ਇਕਸੁਰ ਨੇ,ਇਕਜੁੱਟ ਨੇ,ਜਿਸ ਕਰਕੇ ਕਰੋਨਾ ਵਾਇਰਸ ਖਿਲਾਫ ਅਸੀ ਜੰਗ ਲਾਜ਼ਮੀ ਤੇ ਜਲਦੀ ਜਿੱਤਾਂਗੇ.

LEAVE A REPLY

Please enter your comment!
Please enter your name here