
ਚੰਡੀਗੜ੍ਹ 30,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) – ਸਿੱਖਿਆ ਵਿਭਾਗ ਦੇ ਵੱਲੋਂ ਪ੍ਰੀਖਿਆਰਥੀਆਂ ਦੀ ਸਮੇਂ ਸਿਰ ਰਜਿਸਟਰਡ ਨਾ ਕਰਵਾਉਣ ਦੇ ਕਾਰਨ 18 ਸਕੂਲ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ।ਜਾਣਕਾਰੀ ਲਈ ਦੱਸ ਦਈਏ ਕਿ ਮੁਕਸਤਰ ਸਾਹਿਬ ਦੇ ਸਿੱਖਿਆ ਅਫ਼ਸਰ ਵੱਲੋਂ 16 ਅਤੇ ਫਾਜਿਲਕਾ ਦੇ ਸਿੱਖਿਆ ਅਫ਼ਸਰ ਵੱਲੋਂ 2 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।


