*ਮਾਨਸਾ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸ਼੍ਰੀ ਕਾਲ਼ੀ ਮਾਤਾ ਮੰਦਰ ਵਿਖੇ ਹੋਈ ਘਟਨਾ ਦੀ ਨਿੰਦਿਆ ਕੀਤੀ ਗਈ*

0
120

ਮਾਨਸਾ 30,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ): ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸ਼੍ਰੀ ਕਾਲ਼ੀ ਮਾਤਾ ਮੰਦਰ ਵਿਖੇ ਹੋਈ ਘਟਨਾ ਦੀ ਨਿੰਦਿਆ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਨੇ ਦੱਸਿਆ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਸ਼੍ਰੀ ਸਨਾਤਨ ਧਰਮ ਦੇ ਪ੍ਰਮੁੱਖ ਮੰਦਰ ਸ਼ਕਤੀ ਪੀਠ ਸ਼੍ਰੀ ਮਹਾਂਕਾਲੀ ਮੰਦਿਰ ਵਿਖੇ ਸ਼ਰਾਰਤੀ ਤੱਤਾਂ ਨੇ ਮੰਦਰ ਦੀਆਂ ਮਰਿਆਦਾਵਾਂ ਨੂੰ ਭੰਗ ਕਰਦੇ ਹੋਏ, ਮੰਦਰ ਪ੍ਰੀਸ਼ਦ ਦੀ ਭੰਨਤੋੜ ਪ੍ਰਸ਼ਾਦ ਦੀ ਬੇਅਦਬੀ ਕਰਕੇ ਜੋ ਨੰਗੀਆਂ ਤਲਵਾਰਾਂ ਲਹਿਰਾਕੇ ਗੁੰਡਾਗਰਦੀ ਗਰਦੀ ਦਾ ਨਾਚ ਨੱਚਿਆ ਗਿਆ, ਜਿਸ ਨਾਲ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਦਿਲਾਂ ਨੂੰ ਡੂੰਘੀ ਸੱਟ ਲੱਗੀ ਹੈ। ਹਾਜ਼ਰ ਮੈਂਬਰਾਂ ਨੇ ਇੱਕ ਸੁਰ ਵਿੱਚ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।


ਇਸ ਮੌਕੇ ਦਰਸ਼ਨ ਪਾਲ, ਐਡਵੋਕੇਟ ਸੂਰਜ ਛਾਬੜਾ,ਨੀਰਜ ਕੁਮਾਰ,ਰਾਜ ਨਰਾਇਣ ਕੂਕਾਂ, ਬਲਜੀਤ ਸ਼ਰਮਾ, ਰਾਮ ਲਾਲ ਸ਼ਰਮਾ, ਹੈਪੀ ਬਾਂਸਲ,ਰਵੀ ਰਾਜ ਮੰਗੂ, ਰਾਕੇਸ਼ ਕੁਮਾਰ ਗੁਪਤਾ, ਰੋਹਿਤ ਬਾਂਸਲ, ਅਸ਼ੋਕ ਕੁਮਾਰ, ਰਾਜ ਕੁਮਾਰ ਖੋਖਰ, ਬਿੰਦਰ ਪਾਲ ਗਰਗ, ਕੰਵਲਜੀਤ, ਧਰਮ ਪਾਲ ਚਾਂਦਪੁਰੀਆਂ, ਸੁਰਿੰਦਰ ਪਿੰਟਾ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here