ਮਾਨਸਾ 30,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਦੁਨੀਆ ਭਰ ਵਿਚ 29 ਸਤੰਬਰ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਹਾਰਟ ਦਿਵਸ ਈਕੋ ਵੀਲਰ ਸਾਈਕਲਿੰਗ ਕਲੱਬ ਵੱਲੋ ਡਾਕਟਰ ਜਨਕ ਰਾਜ ਸਿੰਗਲਾ ਦੀ ਸਰਪ੍ਰਸਤੀ ਅਤੇ ਬਲਵਿੰਦਰ ਸਿੰਘ ਕਾਕਾ ਦੀ ਪ੍ਰਧਾਨਗੀ ਹੇਠ ਰਾਇਲ ਗਰੀਨ ਮੈਰਿਜ ਪੈਲੇਸ ਵਿਚ ਲਗਭਗ 200 ਪਤਵੰਤੇ ਸੱਜਣਾ ਦੀ ਹਾਜਰੀ ਵਿੱਚ ਮਨਾਇਆ ਗਿਆ।
ਇਸ ਮੋਕੇ ਮਾਨਸਾ ਸਹਿਰ ਦੇ ਜੰਮਪਲ ਦਿਲ ਦੀਆ ਬਿਮਾਰੀਆਂ ਦੇ ਚਾਰੇ ਮਾਹਿਰ ਡਾਕਟਰ ਜਿਨ੍ਹਾਂ ਵਿਚ ਡਾਕਟਰ ਨਰੇਸ਼ ਗੋਇਲ ਦਿੱਲੀ ਹਾਰਟ ਬਠਿੰਡਾ, ਡਾਕਟਰ ਰਜੇਸ਼ ਜਿੰਦਲ ਜਿੰਦਲ ਹਾਰਟ ਬਠਿੰਡਾ, ਡਾਕਟਰ ਰਾਜੀਵ ਗਰਗ ਸਤਿਅਮ ਹਾਰਟ ਬਠਿੰਡਾ ਅਤੇ ਡਾਕਟਰ ਵਿਵੇਕ ਜਿੰਦਲ ਮੈਡੀਸਿਟੀ ਮਾਨਸਾ ਸ਼ਾਮਿਲ ਹੋਏ। ਆਪਣੇ ਸਵਾਗਤੀ ਭਾਸ਼ਣ ਵਿਚ ਡਾਕਟਰ ਜਨਕ ਰਾਜ ਸਿੰਗਲਾ ਨੇ ਵਿਸ਼ਵ ਹਾਰਟ ਦਿਵਸ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਸਿਰਫ ਬੀੜੀ ਸਿਗਰਟ ਬੰਦ ਕਰਨ ਨਾਲ, ਸਰੀਰਕ ਕਸਰਤ ਨਿਯਿਮਤ ਤੌਰ ਤੇ ਕਰਨ ਨਾਲ ਅਤੇ ਖਾਣੇ ਵਿਚ ਨਮਕ ਘਿਓ ਅਤੇ ਮਿੱਠੇ ਦੀ ਮਾਤਰਾ ਕਾਫੀ ਹੱਦ ਤਕ ਘਟਾਉਣ ਨਾਲ ਅਤੇ ਜੰਕ ਫੂਡ ਆਦਿ ਬੰਦ ਕਰਨ ਨਾਲ ਦਿਲ ਦੀਆ ਬਿਮਾਰੀਆਂ ਤੋਂ ਹੋਣ ਵਾਲੀਆਂ ਮੌਤਾਂ 80% ਦੀ ਕਟੋਤੀ ਕੀਤੀ ਜਾ ਸਕਦੀ ਹੈ।
ਡਾਕਟਰ ਰਜੇਸ਼ ਜਿੰਦਲ ਨੇ ਕਿਹਾ ਕਿ ਐਕਸਰਸਾਈਜ਼ ਅਤੇ ਖੇਡਾਂ ਬਿਮਾਰੀਆਂ ਦੇ ਬਚਾਅ ਲਈ ਬਹੁਤ ਜਰੂਰੀ ਹਨ। ਡਾਕਟਰ ਨਰੇਸ਼ ਗੋਇਲ ਨੇ ਕਿਹਾ ਕਿ ਬਚਪਨ ਤੋਂ ਹੀ ਬੱਚਿਆਂ ਨੂੰ ਖੇਡਣ ਦੀ ਅਤੇ ਸਾਈਕਲਿੰਗ ਦੀ ਆਦਤ ਪਾਉਣੀ ਚਾਹੀਦੀ ਹੈ। ਅਗਰ ਛਾਤੀ ਦੇ ਵਿਚਕਾਰ ਘੁਟਨ ਮਹਿਸੂਸ ਹੋਵੇ ਜਾਂ ਜਲਨ ਜਾ ਦਰਦ ਹੋਵੇ ਤਾਂ ਦਿਲ ਦਾ ਚੈੱਕਅਪ ਜਰੂਰ ਕਰਾਉਣਾ ਚਾਹੀਦਾ ਹੈ। ਡਾਕਟਰ ਰਾਜੀਵ ਨੇ ਕਿਹਾ ਕਿ ਰੈਗੂਲਰ ਸਾਈਕਲਿੰਗ ਕਰਨ ਨਾਲ ਸਰੀਰ ਫਿਟ ਰਹਿੰਦਾ ਹੈ ਅਤੇ ਭਾਰ ਘਟਦਾ ਹੈ। ਡਾਕਟਰ ਵਿਵੇਕ ਨੇ ਕਿਹਾ ਕਿ ਤਣਾਓ ਨਾਲ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸ਼ਾਮ ਦਾ ਖਾਣਾ ਬਹੁਤ ਘੱਟ ਮਾਤਰਾ ਵਿਚ ਹੋਣਾ ਚਾਹੀਦਾ ਹੈ ਖਾਣੇ ਵਿਚ ਅਨ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ ਅਤੇ ਫਰੂਟ ਅਤੇ ਸਲਾਦ ਦੀ ਮਾਤਰਾ ਜਿਆਦਾ ਹੋਣੀ ਚਾਹੀਦੀ ਹੈ। ਦਿਲ ਦੀਆ ਬਿਮਾਰੀਆਂ ਪ੍ਰਤੀ ਲੋਕਾਂ ਵਿਚ ਪਾਏ ਜਾਨ ਵਾਲੇ ਭਰਮ ਭੁਲੇਖੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਕੇ ਦੂਰ ਕੀਤੇ। ਇਸ ਮੌਕੇ ਤੇ ਸ੍ਰੀ ਗੁਰਪ੍ਰੇਮ ਲਹਿਰੀ ਚੀਫ ਬਿਊਰੋ ਦੇਨਿਕ ਜਾਗਰਣ ਵਿਸ਼ੇਵ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨੇ ਫਿਟ ਇਜ ਹਿਟ ਦੇ ਜੋਰ ਦਿੰਦਿਆਂ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ IMA ਮਾਨਸਾ ਦੇ ਵੱਡੀ ਗਿਣਤੀ ਵਿਚ ਡਾਕਟਰ ਸਹਿਬਾਨ ਸ਼ਾਮਿਲ ਹੋਏ ਜਿਨ੍ਹਾਂ ਵਿਚ ਡਾਕਟਰ T.P.S. ਰੇਖੀ, ਡਾਕਟਰ K.P ਸਿੰਗਲਾ, ਡਾਕਟਰ ਸਤਪਾਲ ਜਿੰਦਲ, ਡਾਕਟਰ ਪਰਸ਼ੋਤਮ ਜਿੰਦਲ, ਡਾਕਟਰ ਅਨਿਲ ਮੌਂਗਾ, ਡਾਕਟਰ ਰਾਜ ਜਿੰਦਲ, ਡਾਕਟਰ ਸੁਬੋਧ ਗੁਪਤਾ, ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਡਾਕਟਰ ਹਰਪਾਲ ਸਿੰਘ, ਡਾਕਟਰ ਪਵਨ ਬੰਸਲ, ਡਾਕਟਰ ਅਕਾਸ਼ਦੀਪ, ਡਾਕਟਰ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਹਿਰ ਦੀਆ ਸਾਰੀਆ ਧਾਰਮਿਕ ਸੰਸਥਾਵਾਂ ਤੋਂ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਅਸ਼ੋਕ ਗਰਗ, ਸੁਰਿੰਦਰ ਪਿੰਟਾ, ਰਮੇਸ਼ ਜਿੰਦਲ, ਰੂਲਦੁਰਾਮ, ਸਮੀਰ ਛਾਬੜਾ, ਬਿੰਦਰਪਾਲ, ਕ੍ਰਿਸ਼ਨ ਪੱਪੀ, ਇੰਦਰਸੇਨ ਅਕਲੀਆ, ਤੀਰਥ ਸਿੰਘ ਮਿਤੱਲ, ਸਤੀਸ਼ ਕੁਮਾਰ, ਵਿਨੋਦ ਭੰਮਾ, ਪ੍ਰੇਮ ਅਗਰਵਾਲ, ਰਮੇਸ਼ ਕੁਮਾਰ, ਨਿਤੰਨ ਖੁੰਗਰ, ਕੁਮਨ ਅਤੇ ਰਜੇਸ਼ ਰਿੰਕੂ, ਨਰਿੰਦਰ ਗੁਪਤਾ ਮਾਡਰਨ ਲੈਬ ਅਤੇ ਡਾਕਟਰ ਪਵਨ ਆਦਿ ਸ਼ਮੀਲ ਹੋਏ। ਇਸ ਮੌਕੇ ਡਾਕਟਰ ਗੁਰਤੇਜ ਸਿੰਘ ਸਾਬਕਾ ਸਰਪੰਚ ਸਮਾਓ ਅਤੇ ਗੁਰਚੇਤ ਸਿੰਘ ਫੱਤੇਵਾਲੀਆ ਅਜੀਤ ਤੋਂ ਅਤੇ ਡਾਕਟਰ ਬਿੱਟੂ ਦੀ ਹਾਜਿਰ ਸਨ।
ਅੰਤ ਵਿਚ ਸਾਰੇ ਡਾਕਟਰ, ਕਲੱਬ ਮੈਬਰ ਅਤੇ ਸਹਿਰ ਦੇ ਪਤਵੰਤੇ ਸੱਜਣਾਂ ਨੇ ਪ੍ਰਣ ਲਿਆ ਕਿ ਦਿਲ ਦੀਆ ਬਿਮਾਰੀਆਂ ਨੂੰ ਘਟਾਉਣ ਅਤੇ ਅਣ ਆਇਆ ਮੌਤਾਂ ਤੋਂ ਬਚਣ ਲਈ ਸਾਰੇ ਸਮਾਜ ਵਿਚ ਆਪਣਾ ਰਹਿਣ ਸਹਿਣ ਦਾ ਢੰਗ ਬਦਲਣ ਲਈ ਜਾਗਰੂਕਤਾ ਫੈਲਾਈ ਜਵਾਗੀ ਅਤੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਚਾਰੇ ਦਿਲ ਦੇ ਡਾਕਟਰਾ ਦਾ ਸਭ ਨੇ ਮਿਲਕੇ ਸਨਮਾਨ ਕੀਤਾ।