*ਪ੍ਰੈੱਸ ਸ਼ਬਦ ਦੀ ਦੁਰਵਰਤੋਂ ਕਰਨ ਵਾਲਿਆਂ ਤੇ ਪ੍ਰਸ਼ਾਸਨ ਸਖ਼ਤ ਐਕਸ਼ਨ ਲਵੇ*

0
110

ਬੁਢਲਾਡਾ 30 ਸਤੰਬਰ (ਸਾਰਾ ਯਹਾਂ /ਅਮਨ ਮਹਿਤਾ): ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦੀ ਅਗਵਾਈ ਕਰਨ ਵਾਲੇ ਪੱਤਰਕਾਰਾਂ ਦੀ ਨਕਲ ਕਰਨ ਵਾਲੇ ਕੁਝ ਕੁ ਲੋਕਾਂ ਨੇ ਪ੍ਰੈੱਸ ਸ਼ਬਦ ਨੂੰ ਇੰਨਾ ਕੁ ਖਰਾਬ ਤੇ ਬਦਨਾਮ ਕਰ ਦਿੱਤਾ ਕਿ ਅਸਲੀ ਪੱਤਰਕਾਰ ਦੀ ਪਹਿਚਾਣ ਨੂੰ ਪਹਿਚਾਨਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜਿਸ ਨਾਲ ਮੀਡੀਆ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਕਈ ਵਿਅਕਤੀ ਨਕਲੀ ਪ੍ਰੈੱਸ ਦਾ ਕਾਰਡ ਬਣਵਾ ਕੇ ਆਪਣੇ ਵਹੀਕਲਾਂ ਦੇ ਪ੍ਰੈਸ ਲਿਖਵਾਉਂਦੇ ਹਨ।।  ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰੈੱਸ ਸ਼ਬਦ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਅਤੇ ਜਿਨ੍ਹਾਂ ਦੇ ਵਹੀਕਲਾ ਤੇ ਬਿਨਾਂ ਅਥਾਰਟੀ ਪ੍ਰੈੱਸ ਸ਼ਬਦ ਲਿਖਿਆ ਹੈ। ਉਸਨੂੰ ਜਬਤ  ਕੀਤਾ ਜਾਵੇ ਤਾਂ ਜੋ ਅਸਲੀ ਪੱਤਰਕਾਰ ਦੇ ਪਹਿਚਾਣ ਨੁੰ ਸਨਮਾਨ ਮਿਲ ਸਕੇ। ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਕਿਸਮ ਦੇ ਲੋਕਾਂ ਕ੍ਰਾਈਮ ਪੇਸ਼ਾ ਲੋਕ ਅਤੇ ਸੋਸ਼ਲ ਮੀਡੀਆ ਤੇ ਆਪਣੀ ਮਰਜ਼ੀ ਨਾਲ ਪੇਜ ਬਣਾ ਕੇ ਵੀਡੀਓ ਨੂੰ ਖ਼ਬਰਾਂ ਦੇ ਰੂਪ ਦੇਣ ਦੀ ਕੋਸ਼ਿਸ਼ ਕਰਨ ਵਾਲੇ ਪੱਤਰਕਾਰਾਂ ਜਿਨ੍ਹਾਂ ਦਾ ਮੀਡੀਆ ਨਾਲ ਕੋਈ ਦੂਰ ਤੱਕ ਦਾ ਵੀ ਸਬੰਧ ਨਹੀਂ ਹੈ। ਬੁਢਲਾਡਾ ਵਿਚ ਕਈ ਲੋਕਾਂ ਨੇ ਆਪਣੇ ਯੂ  ਟਿਊਬ    ਚੈਨਲ ਬਣਾ ਰੱਖੇ ਹਨ। ਜੋ ਲੋਕਾਂ ਨੂੰ ਆਪਣੇ ਜਾਲ ਵਿਚ  ਫਸਾ ਲੈਂਦੇ ਹਨ ਅਤੇ ਉਹਨਾਂ ਕੋਲੋ  ਪੈਸੇ ਲੈ ਲੈਂਦੇ ਹਨ।  ਜਿਨ੍ਹਾਂ ਕੋਲ ਪੰਜਾਬ ਸਰਕਾਰ ਦਾ ਪੀਲ਼ਾ ਕਾਰਡ ਨਹੀਂ ਹੈ ਉਹ ਸਰਕਾਰੀ ਦਫਤਰਾਂ ਵਿੱਚ ਜਾ ਕੇ ਰੋਹਬ ਜਮਾ ਰਹੇ ਹਨ ।ਉਨ੍ਹਾਂ ਦੀ ਪਹਿਚਾਣ ਕਰਕੇ ਪ੍ਰਸ਼ਾਸਨ ਉਨ੍ਹਾਂ ਤੇ ਨਕੇਲ ਕਸੇ ਤਾ ਜੋ ਮੀਡੀਆ ਵਿਚ ਕੰਮ ਕਰਨ ਵਾਲੇ ਪੱਤਰਕਾਰ ਖੇਤਰ  ਨਾਲ ਜੁੜੇ ਸਾਥੀਆਂ ਦੇ ਪ੍ਰਸ਼ਾਸਨ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। 

LEAVE A REPLY

Please enter your comment!
Please enter your name here