
ਮਾਨਸਾ 14,ਜ਼ੂਨ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਅੱਜ ਵਿਸ਼ਵ ਖੂਨਦਾਨੀ ਦਿਵਸ ਮੌਕੇ ਮਾਨਸਾ ਸਾਇਕਲ ਗਰੁੱਪ ਦੇ ਜੂਨੀਅਰ ਲੇਡੀਜ਼ ਮੈਂਬਰ ਸ਼ਾਰਵੀ ਗੁਪਤਾ ਨੇ ਦੂਸਰੀ ਵਾਰ ਖੂਨਦਾਨ ਕੀਤਾ। ਇਹ ਜਾਣਕਾਰੀ ਦਿੰਦਿਆਂ 70 ਵਾਰ ਖੂਨਦਾਨ ਕਰ ਚੁੱਕੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਪਰਵੀਨ ਟੋਨੀ ਸ਼ਰਮਾ ਜੀ ਨੇ ਦੱਸਿਆ ਕਿ ਸ਼ਾਰਵੀ ਗੁਪਤਾ ਦਾ ਸਾਰਾ ਪਰਿਵਾਰ ਖੂਨਦਾਨੀ ਹੈ ਇਸਦੇ ਪਿਤਾ ਸੰਜੀਵ ਪਿੰਕਾ ਨੇ 121 ਵਾਰ ਮਾਤਾ ਹੇਮਾ ਗੁਪਤਾ ਨੇ 34 ਵਾਰ ਅਤੇ ਭਰਾ ਰਿਸ਼ਵ ਸਿੰਗਲਾ ਨੇ 13 ਵਾਰ ਖੂਨਦਾਨ ਕਰ ਚੁੱਕੇ ਹਨ। ਰਮਨ ਗੁਪਤਾ ਨੇ ਦੱਸਿਆ ਕਿ ਹਰੇਕ ਇਨਸਾਨ ਨੂੰ ਹਰੇਕ ਸਾਲ ਵਿੱਚ 4 ਵਾਰ ਖੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਸ਼ਰੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਅਤੇ ਕਿਸੇ ਵੀ ਮਰੀਜ਼ ਦੀ ਜਾਨ ਬਚਾ ਕੇ ਮਾਨਸਿਕ ਸ਼ਾਂਤੀ ਮਿਲਦੀ ਹੈ। ਇਸ ਮੌਕੇ ਸੁਰਿੰਦਰ ਬਾਂਸਲ ਸੰਜੀਵ ਪਿੰਕਾ,ਨਰਿੰਦਰ ਗੁਪਤਾ,ਡਿੰਪਲ ਫਰਮਾਹੀ,ਯੋਗਿਅ ਗੁਪਤਾ,ਰਮਨ ਗੁਪਤਾ,ਵਿਜੈ ਕੁਮਾਰ,ਪਰਵੀਨ ਟੋਨੀ ਹਾਜਰ ਸਨ।
