*ਵਿਧਾਇਕ ਮਹਿੰਦਰ ਸਿੰਘ ਕੇ.ਪੀ ਦੀ ਰਿਹਾਇਸ਼ ‘ਤੇ ਪੁੱਜੇ ਸਿੱਧੂ, ਵਿਰੋਧੀ ਧਿਰਾਂ ‘ਤੇ ਸਾਧੇ ਨਿਸ਼ਾਨੇ*

0
19

(ਸਾਰਾ ਯਹਾਂ/ਬਿਊਰੋ ਨਿਊਜ਼ ) : ਜਲੰਧਰ ‘ਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਉੱਥੇ ਹੀ ਨਵਜੋਤ ਸਿੰਘ ਸਿੱਧੂ ਜਲੰਧਰ ਦੇ ਮਾਡਲ ਟਾਊਨ ਸਥਿਤ ਮਹਿੰਦਰ ਸਿੰਘ ਕੇ.ਪੀ ਦੀ ਰਿਹਾਇਸ਼ ‘ਤੇ ਪਹੁੰਚੇ। ਇਸ ਤੋਂ ਬਾਅਦ ਜਲੰਧਰ ਉੱਤਰੀ ਹਲਕਾ ਦੇ ਵਿਧਾਇਕ ਬਾਵਾ ਹੈਨਰੀ ਦੇ ਘਰ ਗਏ।PauseUnmuteLoaded: 7.73%Remaining Time -10:13Close Player

ਇਸ ਮੌਕੇ ਨਵਜੋਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਕੇਪੀ ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਲੋਕ ਸਭਾ ਚੋਣਾਂ ਜਿੱਤਣ ਲਈ ਉਨ੍ਹਾਂ ਨੂੰ ਆਪਣੇ ਨਾਲ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਤੋਂ ਬਿਨਾਂ ਜਿੱਤ ਹਾਸਲ ਕਰਨਾ ਬਹੁਤ ਮੁਸ਼ਕਿਲ ਹੈ।

ਸਿੱਧੂ ਨੇ ਕਿਹਾ ਕਿ ਜੇਕਰ ਪੁਰਾਣਾ ਵਰਕਰ ਰੁੱਸ ਕੇ ਘਰ ਬੈਠ ਜਾਵੇ ਤਾਂ ਇਹ ਬਹੁਤ ਖਤਰਨਾਕ ਗੱਲ ਹੈ। ਪਾਰਟੀ ਵਿੱਚ ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਲੋਕ ਮੌਕਾਪ੍ਰਸਤ ਹੁੰਦੇ ਹਨ ਅਤੇ ਸਮਾਂ ਆਉਣ ’ਤੇ ਪਾਰਟੀ ਛੱਡ ਕੇ ਭੱਜ ਜਾਂਦੇ ਹਨ। ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਮੈਂ ਕਾਂਗਰਸ ਦੀ ਨੀਂਹ ਨੂੰ ਮਜਬੂਤ ਕਰਨਾ ਹੈ ਅਤੇ ਇਸ ਦੇ ਲਈ ਮੈਨੂੰ ਕੁਝ ਵੀ ਨਹੀਂ ਚਾਹੀਦਾ।  ਅੱਜ ਕੱਲ੍ਹ ਸਿਆਸਤ ਵਿੱਚ ਇੰਨਾ ਝੂਠ ਆ ਗਿਆ ਹੈ ਕਿ ਪਹਿਲਾਂ ਤਾਂ ਝੂਠ ਬੋਲਦੇ ਹਨ, ਪਰ ਬਾਅਦ ਵਿੱਚ ਉਸ ਝੂਠ ਨੂੰ ਬਚਾਉਣ ਲਈ ਹੋਰ ਵੀ ਕਈ ਝੂਠ ਬੋਲਣੇ ਪੈਂਦੇ ਹਨ।

ਪੰਜਾਬ ਸਰਕਾਰ ਨੂੰ ਪਿਛਲੇ ਦਿਨੀਂ ਵੀ ਕੁਝ ਸਵਾਲ ਕੀਤੇ ਸਨ ਅਤੇ ਅੱਜ ਵੀ ਮੈਂ ਇੱਕ ਸਵਾਲ ਪੁੱਛਿਆ ਹੈ। ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ, ਪਰ ਫਿਰ ਵੀ ਮੈਂ ਆਪਣੇ ਸਵਾਲ ਪੁੱਛਦਾ ਰਹਾਂਗਾ ਅਤੇ ਉਨ੍ਹਾਂ ਨੂੰ ਅੱਗੇ ਲਿਆਵਾਂਗਾ। 

ਬਠਿੰਡਾ ਜੇਲ੍ਹ ‘ਚੋਂ ਵਾਇਰਲ ਹੋਈ ਵੀਡੀਓ ‘ਤੇ ਬੋਲੇ ਸਿੱਧੂ

ਸਿੱਧੂ ਨੇ ਕਿਹਾ ਅੱਜ ਵੀ ਜੇਲ੍ਹ ਮੰਤਰੀ ਨੂੰ ਸਵਾਲ ਕੀਤਾ ਗਿਆ ਕਿ ਬਠਿੰਡਾ ਜੇਲ੍ਹ ‘ਚੋਂ ਜਿਹੜੀ ਵੀਡੀਓ ਆਈ ਹੈ, ਉਸ ਬਾਰੇ ਉਨ੍ਹਾਂ ਕੋਈ ਬਿਆਨ ਜਾਰੀ ਨਹੀਂ ਕੀਤਾ। ਪਰ ਫਿਰ ਵੀ ਮੈਂ ਸਵਾਲ ਪੁੱਛਦਾ ਰਹਾਂਗਾ, ਛੱਡਾਂਗਾ ਤਾਂ ਬਿਲਕੁਲ ਨਹੀਂ। ਉਨ੍ਹਾਂ ਕਿਹਾ ਸੀ ਕਿ ਉਹ ਸਿਸਟਮ ਨੂੰ ਬਦਲਣ ਆਏ ਹਨ ਪਰ ਹੁਣ ਉਹ ਖੁਦ ਵੀ ਸਿਸਟਮ ਦੇ ਇੰਚਾਰਜ ਬਣ ਗਏ ਹਨ।

‘ਰੇਤ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ’

ਪੰਜਾਬ ਵਿੱਚ ਰੇਤ ਬਾਰੇ ਪਹਿਲਾਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਪਰ ਹੁਣ ਇੱਕ ਟਰਾਲੀ ਲਈ 15000 ਰੁਪਏ ਲਏ ਜਾ ਰਹੇ ਹਨ। ਪਰ ਰੇਤ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਗਰੀਬ ਲੋਕਾਂ ਨੂੰ ਮਹਿੰਗਾਈ ਦੇ ਯੁੱਗ ਵਿੱਚ ਜਿਊਣਾ ਪੈ ਰਿਹਾ ਹੈ ਨਾ ਹੀ ਮਕੈਨਿਕ ਨੂੰ ਕੰਮ ਮਿਲਦਾ ਹੈ, ਮਜ਼ਦੂਰ ਵੀ ਘਰ ਬੈਠਦੇ ਹਨ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇਲੰਗਾਨਾ ‘ਚ ਮੇਰੀ ਕਾਪੀ ਕਰਕੇ ਜੋ ਕਿਹਾ ਸੀ ਉਸ ਦੀ ਵੀਡੀਓ ਦਿਖਾਵਾਂਗਾ, ਛੱਡਾਂਗਾ ਨਹੀਂ।

LEAVE A REPLY

Please enter your comment!
Please enter your name here