*ਵਿਆਹ ਦੀ ਵਰ੍ਹੇਗੰਢ ਮੌਕੇ ਰਾਹਗੀਰਾਂ ਲਈ ਲਾਇਆ ਲੰਗਰ*

0
39

ਮਾਨਸਾ ਦਸੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ):ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਵਰਤਾਇਆ ਜਾਂਦਾ  ਹੈ।ਜਿਸ ਦੇ ਤਹਿਤ  ਅੱਜ  ਸ਼ੁੱਕਰਵਾਰ ਦਾ ਭੰਡਾਰਾ ਸ਼੍ਰੀ ਸਨਾਤਨ ਧਰਮ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਸ਼੍ਰੀ ਕ੍ਰਿਸ਼ਨਾ ਕੀਰਤਨ ਮੰਡਲ ਦੇ ਸਰਪ੍ਰਸਤ ਦੀਵਾਨ ਭਾਰਤੀ ਨੇ ਆਪਣੇ ਸਪੁੱਤਰ ਰੋਹਿਤ ਸ਼ਰਮਾ ਅਤੇ ਜਯੋਤੀ ਰਾਣੀ ਜੀ ਦੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਸਮੇਤ ਲਗਾਇਆ।                 ਇਸ ਤੋਂ ਇਲਾਵਾ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰ ਰਮੇਸ਼ ਜਿੰਦਲ ਅਤੇ ਰਕਸ਼ਾ ਜਿੰਦਲ ਨੇ ਆਪਣੇ  ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਸਮੇਤ ਲਗਵਾਇਆ। ਇਸੇ ਤਰ੍ਹਾਂ ਵਿਜੈ ਕੁਮਾਰ ਨੇ ਆਪਣੀ ਧਰਮਪਤਨੀ ਸਿੰਮੀ ਰਾਣੀ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਸਮੇਤ ਲਗਵਾਇਆ। ਇਸ ਤੋਂ ਇਲਾਵਾ  ਮਨੀਸ਼ ਕੁਮਾਰ (ਕਾਲਾ) ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਸਮੇਤ ਲਗਾਇਆ। ਇਸ ਤੋਂ ਇਲਾਵਾ  ਸੁਦੇਸ਼ ਰਾਣੀ ਜੀ ਦੀ ਪਵਿੱਤਰ ਬਰਸੀ ਦੀ ਨਿੱਘੀ ਯਾਦ ਨੂੰ ਸਮਰਪਿਤ ਉਹਨਾਂ ਦੇ ਪਤੀ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰ  ਸੁਰਿੰਦਰ ਸਿੰਗਲਾ ਜੀ ਨੇ ਆਪਣੇ ਪਰਿਵਾਰ ਨਾਲ ਅਰਦਾਸ ਕੀਤੀ ਅਤੇ ਭੰਡਾਰੇ ਵਿੱਚ ਯੋਗਦਾਨ ਪਾਇਆ।                 ਮੰਦਰ ਦੇ ਪੁਜਾਰੀ ਪੰਡਿਤ ਸ਼ੰਭੂ ਸ਼ਰਮਾ ਜੀ ਨੇ ਸਾਰੇ ਪਰਿਵਾਰਾਂ ਤੋਂ ਵਿਧੀਵਤ ਢੰਗ ਨਾਲ ਵੇਦਾਂ ਦੇ ਮੰਤਰਾਂ ਨਾਲ ਪੂਜਨ ਕਰਵਾਇਆ ਗਿਆ।ਸ਼੍ਰੀ ਸਨਾਤਨ ਧਰਮ ਸਭਾ ਮਾਨਸਾ  ਵੱਲੋ  ਸਾਰੇ ਪਰਿਵਾਰਾਂ ਨੂੰ ਸਰੋਪਾ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।                ਇਸ ਸਮੇਂ ਸ਼੍ਰੀ ਸਨਾਤਨ ਧਰਮ ਸਭਾ ਦੇ ਵਿਨੋਦ ਭੰਮਾ, ਬਿੰਦਰਪਾਲ, ਰਜੇਸ਼ ਪੰਧੇਰ, ਸੁਨੀਲ ਗੁਪਤਾ, ਸਨੀ ਗੋਇਲ, ਮੁਕੇਸ਼ ਕੁਮਾਰ,ਯੁਕੇਸ ਸੋਨੂੰ ਕਿ੍ਸਨ ਬਾਂਸਲ ਤੇ ਮੈਂਬਰ  ਹਾਜ਼ਰ ਸਨ।

LEAVE A REPLY

Please enter your comment!
Please enter your name here