*ਵਹੀਕਲ ਮਾਲਕ ਦਿੱਤੇ ਸਮੇਂ ਅਨੁਸਾਰ ਰਜਿਸਟ੍ਰੇਸ਼ਨ ਪਲੇਟਾਂ ਜਰੂਰ ਲਗਵਾਉਣ–ਢਿੱਲੋਂ*

0
58

ਮਾਨਸਾ 2 ਅਪ੍ਰੈਲ (ਸਾਰਾ ਯਹਾਂ /ਜਗਦੀਸ਼ ਬਾਂਸਲ) : ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਵਹੀਕਲਾਂ ਤੇ ਹਾਈ ਸਕਿਊਰਟੀ ਰਜਿਸ਼ਟ੍ਰੇਸ਼ਨ ਪਲੇਟਾਂ ਦਿੱਤੇ ਸਮੇਂ ਤੱਕ ਹਰ ਵਹੀਕਲ ਮਾਲਕ ਜਰੂਰ ਲਗਾਉਣ। ਜਿਲ੍ਹਾ ਸੁਪਰਵਾਈਜ਼ਰ ਹਰਮਨ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਭਰ ਵਿੱਚ ਜਿੱਥੋ ਵੀ ਵਹੀਕਲ ਦੀ ਰਜਿਸ਼ਟ੍ਰੇਸ਼ਨ ਹੋਈ ਹੈ, ਹਰ ਵਿਅਕਤੀ ਆਪਣੇ ਵਹੀਕਲ ਦੀ ਬਣਦੀ ਫ਼ੀਸ ਆਨਲਾਈਨ ਜਮ੍ਹਾਂ ਕਰਵਾ ਕੇ ਨੇੜੇ ਦੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਦਫ਼ਤਰ ਵਿੱਚ ਪਲੇਟਾ ਲਗਵਾ ਸਕਦਾ ਹੈ ਅਤੇ ਜੇਕਰ ਫਿਰ ਵੀ ਕੋਈ ਵਿਅਕਤੀ ਮਜ਼ਬੂਰੀ ਕਾਰਨ ਦਫ਼ਤਰ ਪਲੇਟਾਂ ਨਹੀ ਲਗਵਾ ਸਕਦਾ, ਤਾਂ ਉਹ ਹਦਾਇਤਾ ਅਨੁਸਾਰ ਬਣਦੀ ਫ਼ੀਸ ਹੋਰ ਅਦਾ ਕਰਕੇ ਪਲੇਟਾਂ ਆਪਣੇ ਘਰ ਲਗਵਾ ਸਕਦਾ ਹੈ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਪਲੇਟਾਂ ਲਗਵਾਉਣ ਸਬੰਧੀ ਦਿੱਕਤਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹਾਈ ਸੁਰੱਖਿਆ ਪਲੇਟਾਂ ਲਗਵਾਉਣਾ ਦਾ ਸਮਾਂ 15 ਅਪ੍ਰੈਲ ਦਿੱਤਾ ਗਿਆ, ਜਿਸ ਕਰਕੇ ਰਹਿੰਦੇ ਵਹੀਕਲਾਂ ਦੀਆ ਪਲੇਟਾਂ ਦਿੱਤੇ ਸਮੇਂ ਅਨੁਸਾਰ ਲਗਵਾ ਲਈਆ ਜਾਣ ਅਤੇ ਉਨ੍ਹਾਂ ਕਿਹਾ ਜੇਕਰ ਕਿਸੇ ਵੀ ਵਿਅਕਤੀ ਨੂੰ ਪਲੇਟਾਂ ਲਗਵਾਉਣ ਸਬੰਧੀ ਕੋਈ ਪ੍ਰੇਸ਼ਾਨੀ ਆਉਂਦੀ ਹੈ, ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਡਾਟਾ ਐਂਟਰੀ ਓਪਰੇਟਰ ਪਰਮਜੀਤ ਸਿੰਘ, ਸੁਰੇਸ਼ ਕੁਮਾਰ, ਰਮਨਦੀਪ ਸਿੰਘ ਜੋਗਾ, ਹਰਪ੍ਰੀਤ ਸਿੰਘ, ਗੋਲਡੀ ਸਿੰਘ, ਜੱਗੀ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ। 

LEAVE A REPLY

Please enter your comment!
Please enter your name here