*ਵਧੀਕ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ*

0
13

ਮਾਨਸਾ, 27 ਅਗਸਤ  (ਸਾਰਾ ਯਹਾਂ/ ਮੁੱਖ ਸੰਪਾਦਕ ):    ਜਿਲ੍ਹੇ ਦੇ ਵੱਖ—ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਸ਼੍ਰੀ ਟੀ ਬੈਨਿਥ, ਆਈ.ਏ.ਐਸ. ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ।     ਉਨ੍ਹਾਂ ਬਲਾਕ ਮਾਨਸਾ ਦੇ ਪਿੰਡ ਸਹਾਰਨਾ, ਗੇਹਲੇ, ਮੂਸਾ, ਨੰਗਲ ਖੁਰਦ, ਰਮਦਿੱਤੇਵਾਲਾ ਵਿਖੇ ਚਾਰਦੀਵਾਰੀ, ਪਾਰਕ, ਗਲੀਆਂ ਨਾਲੀਆਂ ਦੇ ਚੱਲ ਰਹੇ ਕੰਮ ਦੀ ਦੀ ਜਾਂਚ ਕੀਤੀ।     ਇਸ ਮੌਕੇ ਹਾਜਰ ਸਟਾਫ ਨੂੰ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਅਧੀਨ ਪਾਰਦਰਸ਼ਤਾ ਲਿਆਉਣ ਲਈ ਲੇਬਰ ਦੀ ਹਾਜਰੀ ਮੋਬਾਇਲ ਮੋਨੀਟਰਿੰਗ ਸਿਸਟਮ ਰਾਹੀਂ ਲਗਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਕੰਮ ਦੀ ਗੁਣਵੱਤਾ ਨੂੰ ਵਧਾਇਆ ਜਾ ਸਕੇ।     ਇਸ ਮੌਕੇ ਉਹਨਾਂ ਨਾਲ ਸ਼੍ਰੀ ਮਨਦੀਪ ਸਿੰਘ, ਜਿਲ੍ਹਾ ਨੋਡਲ ਅਫਸਰ ਮਗਨਰੇਗਾ, ਸ਼੍ਰੀ ਵਨੀਤ ਕੁਮਾਰ, ਏ.ਪੀ.ਓ. ਮਗਨਰੇਗਾ, ਸ਼੍ਰੀ ਮਨਦੀਪ ਸਿੰਘ, ਤਕਨੀਕੀ ਸਹਾਇਕ ਮਗਨਰੇਗਾ ਹਾਜਰ ਸਨ।    

LEAVE A REPLY

Please enter your comment!
Please enter your name here