*ਮੋਟਰਸਾਈਕਲ ਚੋਰ ਨੂੰ ਕਾਬੂ ਕਰਕੇ ਚੋਰੀ ਕੀਤੇ 4 ਮੋਟਰਸਾਈਕਲ ਕਰਵਾਏ ਬਰਾਮਦ*

0
89

ਮਾਨਸਾ 27—08—2022  (ਸਾਰਾ ਯਹਾਂ/ ਬੀਰਬਲ ਧਾਲੀਵਾਲ ): ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨ ੋਟ ਜਾਰੀ ਕਰਦੇ
ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰ ਨੂੰ ਕਾਬੂ ਕਰਕੇ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕਰਨ
ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਚਾਰੇ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 80 ਹਜ਼ਾਰ ਰੁਪਏ
ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ
24—08—2022 ਨੂੰ ਮਦੱਈ ਗ ੁਰਪ੍ਰੀਤ ਸਿੰਘ ਪੁ ੱਤਰ ਮਹਿੰਦਰ ਸਿੰਘ ਵਾਸੀ ਚਹਿਲਾਂਵਾਲਾ ਵੱਲੋ ਪੁਲਿਸ ਚੌਕੀ ਬਹਿਨੀਵਾਲ
ਥਾਣਾ ਸਦਰ ਮਾਨਸਾ ਵਿਖੇ ਇਤਲਾਹ ਦਿੱਤੀ ਗਈ ਕਿ ਮਿਤੀ 16—08—2022 ਨੂੰ ਉਸਦੇ ਘਰ ਦੇ ਬਾਹਰੋ ਉਸਦਾ
ਮੋਟਰਸਾਈਕਲ ਐਚ.ਐਫ.ਡੀਲਕਸ ਨੰ:ਪੀਬੀ.31ਡਬਲਯੂ—1042 ਚੋਰੀ ਹੋ ਗਿਆ ਹ ੈ। ਜਿਸਦੇ ਬਿਆਨ ਪਰ ਮੁਕੱਦਮਾ ਨੰਬਰ
208 ਮਿਤੀ 24—08—2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਸ:ਥ:
ਭਗਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਬਹਿਨੀਵਾਲ ਦੀ ਅਗਵਾਈ ਵਿੱਚ ਸ:ਥ: ਗੁਰਨੈਬ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਂ
ਮੁਕੱਦਮਾ ਦੀ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਵਿੱਚ ਇੱਕ
ਮੁਲਜਿਮ ਪੰਮਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਾਨਸਾ ਕਲਾਂ (ਬਠਿੰਡਾ) ਨੂੰ ਕਾਬੂ ਕੀਤਾ ਗਿਆ। ਜਿਸ ਪਾਸੋਂ ਮੁਢਲੀ
ਤਫਤੀਸ ਦੌਰਾਨ 2 ਮੋਟਰਸਾਈਕਲ ਬਿਨਾ ਨੰਬਰੀ (ਹੀਰੋ ਐਚ.ਐਫ. ਡੀਲਕਸ ਅਤੇ ਹੀਰੋ ਸਪਲੈਂਡਰ ਪਲੱਸ) ਬਰਾਮਦ ਕੀਤੇ
ਗੲ ੇ। ਜਿਸਨੂੰ ਮਾਨਯੋਗ ਅਦਾਲਤ ਵਿ ੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋਂ 2 ਹੋਰ
ਮੋਟਰਸਾਈਕਲ ਬਿਨਾ ਨੰਬਰੀ (ਹੀਰੋਹਾਂਡਾ ਸਪਲੈਂਡਰ ਅਤੇ ਇੱਕ ਸੀ.ਟੀ.100) ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਏ
ਗੲ ੇ ਹਨ। ਗ੍ਰਿਫਤਾਰ ਮੁਲਜਿਮ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਸਨੇ ਇਹ
ਮੋਟਰਸਾਈਕਲ ਕਿੱਥੋ—ਕਿੱਥੋ ਚੋਰੀ ਕੀਤੇ ਹਨ ਅਤੇ ਉਸ ਵੱਲ ੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਸਬੰਧੀ
ਵੀ ਪੁ ੱਛਗਿੱਛ ਕੀਤੀ ਜਾਵੇਗੀ, ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸ ੁਰਾਗ ਲੱਗਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here