*ਵਧੀਆ ਸੇਵਾਵਾਂ ਬਦਲੇ ਵੈਟਰਨਰੀ ਪੋਲੀਕਲੀਨਿਕ ਮਾਨਸਾ ਦੇ ਡਾਕਟਰਾਂ ਦਾ ਹੋਇਆ ਵਿਸ਼ੇਸ਼ ਸਨਮਾਨ*

0
106

ਮਾਨਸਾ 4 ਫਰਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) – ਅਵਾਰਾ ਪਸ਼ੂਆਂ ਅਤੇ ਅਵਾਰਾ ਜਾਨਵਰਾਂ ਦੀ ਸੇਵਾ ਸੰਭਾਲ ਲਈ ਜਿਥੇ ਮਾਨਸਾ ਦੇ ਕੁਝ ਸਮਾਜ ਸੇਵੀ ਅੱਗੇ ਹੋਕੇ ਆਪਣਾ ਫਰਜ ਨਿਭਾ ਰਹੇ ਨੇ ਉਥੇ ਹੀ ਅਵਾਰਾ ਪਸ਼ੂਆਂ ਅਤੇ ਅਵਾਰਾ ਜਾਨਵਰਾਂ ਦੇ ਇਲਾਜ ਲਈ ਮਾਨਸਾ ਦੇ ਵੈਟਰਨਰੀ ਪੋਲੀਕਲੀਨਿਕ ਚ ਤੈਨਾਤ ਡਾਕਟਰ ਸੱਤਪਾਲ (ਸਰਜਨ) ਡਾਕਟਰ ਕੈਲਾਸ਼ ਕੁਮਾਰ ਅਤੇ ਡਾਕਟਰ ਲਖਮੀਰ ਸੋਫੀਆਂ ਵੀ ਅਵਾਰਾ ਪਸ਼ੂਆਂ ਅਤੇ ਜਾਨਵਰਾਂ ਦੇ ਇਲਾਜ ਲਈ ਤਿਆਰ ਬਰ ਤਿਆਰ ਰਹਿੰਦੇ ਨੇ ਕਿਸੇ ਅਵਾਰਾ ਪਸ਼ੂ ਜਾ ਜਾਨਵਰ ਨੂੰ ਕਿਸੇ ਵਹੀਕਲ ਨੇ ਫੇਟ ਮਾਰੀ ਹੋਵੇ ਜਾਂ ਬਿਮਾਰ ਹੋਵੇ ਇਹ ਡਾਕਟਰ ਤਰੁੰਤ ਡਾਕਟਰੀ ਸਹਾਇਤਾ ਦਿੰਦੇ ਨੇ ਅਤੇ ਵੱਡੀ ਸਮੱਸਿਆ ਹੋਣ ਤੇ ਸਰਜਨ ਡਾਕਟਰ ਸੱਤਪਾਲ ਤਰੁੰਤ ਅਪਰੇਸ਼ਨ ਕਰ ਦਿੰਦੇ ਨੇ ਡਾਕਟਰਾਂ ਦੀ ਇਸ ਟੀਮ ਵੱਲੋ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾਉਣ ਤੇ ਇਸ ਵਾਰ 26 ਜਨਵਰੀ ਮੌਕੇ ਇਸ ਟੀਮ ਦਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।


 ਡਾਕਟਰ ਸੱਤਪਾਲ (ਸਰਜਨ) ਡਾਕਟਰ ਕੈਲਾਸ਼ ਕੁਮਾਰ ਅਤੇ ਡਾਕਟਰ ਲਖਮੀਰ ਸੋਫੀਆਂ ਦਾ ਕਹਿਣਾ ਕਿ ਕੋਈ ਵੀ ਪਸ਼ੂ ਜਾ ਜਾਨਵਰ ਅਵਾਰਾ ਹੋਵੇ ਜਾਂ ਕਿਸੇ ਦਾ ਪਾਲਿਆ ਹੋਇਆ ਹੋਵੇ ਉਸਦਾ ਸਮੇ ਸਿਰ ਇਲਾਜ ਕਰਨਾ ਉਨ੍ਹਾਂ ਦੀ ਡਿਊਟੀ ਅਤੇ ਫਰਜ ਹੈ ਉਨ੍ਹਾਂ ਦੱਸਿਆ ਕਿ ਵੈਟਰਨਰੀ ਪੋਲੀਕਲੀਨਿਕ ਮਾਨਸਾ ਚ 31 ਮਾਰਚ 2022 ਤੋਂ ਹੁਣ ਤੱਕ 10 ਮਹੀਨਿਆਂ ਦੇ ਸਮੇ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ 500 ਸਰਜਰੀਆ,130 ਗਾਇਨੀ ਕੇਸ,8600 ਲੈਬ ਟੈਸਟ, 7300 ਮੈਡੀਸਨ ਕੇਸ ਅਤੇ 130 ਬਾਂਝਪਨ ਕੇਸਾਂ ਦਾ ਇਲਾਜ ਕੀਤਾ ਗਿਆ ਹੈ।ਸੰਤ ਬਾਬਾ ਬੋਧਾ ਨੰਦ ਜੀ ਗਊਸ਼ਾਲਾ ਰਾਮਦਿਤੇਵਾਲਾ ਦੇ ਪ੍ਰਧਾਨ ਸੱਤਪਾਲ ਬਾਂਸਲ ਨੇ ਕਿਹਾ ਕਿ ਵੈਟਰਨਰੀ ਪੋਲੀਕਲੀਨਿਕ ਮਾਨਸਾ ਚ ਤੈਨਾਤ ਡਾਕਟਰਾਂ ਦੀ ਟੀਮ ਦਾ  ਗਊਸ਼ਾਲਾ ਨੂੰ ਬਹੁਤ ਵੱਡਾ ਸਹਿਯੋਗ ਹੈ ਉਨ੍ਹਾਂ ਕਿਹਾ ਕਿ ਕੱਲ ਵੀ ਇੱਕ ਗਊ ਦੀ ਡਿੱਗਣ ਕਾਰਨ ਲੱਤ ਟੁੱਟ ਗਈ ਸੀ ਪਰ ਡਾਕਟਰ ਸੱਤਪਾਲ ਨੇ ਗਊ ਦੀ ਲੱਤ ਦੀ ਸਰਜਰੀ ਬਹੁਤ ਵਧੀਆ ਤਰੀਕੇ ਨਾਲ ਕਰਕੇ ਬੇਜੁਬਾਨ ਦੀ ਜਾਨ ਬਚਾ ਲਈ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਡਾਕਟਰ ਪਸ਼ੂਆਂ ਤੇ ਜਾਨਵਰਾਂ ਦੀ ਸਾਂਭ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ ਜਿਸ ਕਾਰਨ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਨਾਲ ਲੱਗਦੇ ਜਿਲ੍ਹਿਆ ਦੇ ਲੋਕ ਵੀ ਪਸ਼ੂਆਂ ਤੇ ਜਾਨਵਰਾਂ ਨੂੰ ਇਲਾਜ ਲਈ ਇਸ ਹਸਪਤਾਲ ਚ ਲਿਆਉਂਦੇ ਹਨ।

LEAVE A REPLY

Please enter your comment!
Please enter your name here