ਲੌਕਡਾਊਨ ਚ ਯੂ-ਟਿਊਬ, ਰੇਡੀਓ, ਫੇਸਬੁੱਕ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ

0
45

ਬੁਢਲਾਡਾ 9 ਜੂਨ(ਸਾਰਾ ਯਹਾ/ ਅਮਨ ਮਹਿਤਾ ) ਸੈਕੰਡਰੀ ਸਕੂਲ ਬੁਢਲਾਡਾ ਦੇ ਵਨੀਤ ਕੁਮਾਰ ਐਸ ਐਸ ਮਾਸਟਰ ਲੌਕਡਾਊਨ  ਦੇ
ਚਲਦਿਆ ਬੱਚਿਆਂ ਨੂੰ ਵੱਖਰੇ ਢੰਗ ਨਾਲ ਪੜ੍ਹਾਈ ਕਰਵਾਉਣ ਲਈ ਯਤਨਸ਼ੀਲ ਹੈ ਉਹ ਅੰਗਰੇਜ਼ੀ ਐੱਸ
ਐੱਸ ਵਰਗੇ ਵਿਸੇ ਦੀ ਪੜ੍ਹਾਈ ਲਈ ਯੂ ਟਿਊਬ ਤੇ ਆਪਣੇ ਚੈਨਲ ਲਿੰਕ ਰਾਹੀਂ ,ਦੁਬਾਬਾ ਰੇਡੀਓ ਰਾਹੀਂ
ਆਨਲਾਈਨ ਪੜਾਉਣਾ, ਜਾਗਰੂਕ ਕਰਨ ਲਈ ਬੱਚਿਆਂ ਵਿੱਚ ਲੱਗਿਆ ਹੋਇਆ ਹੈ।ਵਨੀਤ ਕੁਮਾਰ ਸਟੇਟ
ਅਵਾਰਡੀ ਦੇ ਦੋ ਦਰਜਨ ਵੀਡੀਓ ਯੂ ਟਿਊਬ ਤੇ ਦੱਸ ਤੱਕ ਲੈਸਨ ਦੋਆਬਾ ਰੇਡੀਓ ਰਾਹੀਂ ਪ੍ਰਸਾਰਿਤ ਹੋ ਗਏ
ਹਨ।ਇਸ ਅਧਿਆਪਕ ਦਾ ਕਹਿਣਾ ਹੈ ਕਿ ਉਹ ਲਾਕ ਡਾਉਣ ਦੀ ਸਥਿਤੀ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਨਾਲ
ਜੋੜਨ ਲਈ ਇੱਕ ਵਧੀਆ ਵਿਕਲਪ ਅਤੇ ਪਲੇਟਫਾਰਮ ਹੈ ।ਉਨ੍ਹਾਂ ਦੱਸਿਆ ਕਿ ਹਰ ਰੋਜ਼ ਵਟਸਐਪ ਗਰੁੱਪ
ਰਾਹੀਂ ਬੱਚਿਆਂ ਨੂੰ ਟਾਈਮ ਟੇਬਲ ਅਨੁਸਾਰ ਪੜ੍ਹਾਈ ਕਰਵਾ ਰਹੇ ਹਨ ਵਨੀਤ ਕੁਮਾਰ ਦੇ ਇਸ ਕਦਮ ਦੀ
ਪ੍ਰਸ਼ੰਸਾ ਕਰਦਿਆਂ ਸਕੂਲ ਪ੍ਰਿਸੀਪਲ ਵਿਜੈ ਕੁਮਾਰ ਨੇ ਕਿਹਾ ਕਿ ਉਹ ਸਟੇਟ ਰਿਸੋਰਸ ਪਰਸਨ ਵੀ ਹਨ ਉਨ੍ਹਾਂ ਦੇ
ਦੋ ਸਾਲਾਂ ਤੋਂ ਰੋਟ ਤੇ ਲਾਈਵ ਲੈਕਚਰ ਵੀ ਪੰਜਾਬ ਵਿੱਚ ਪ੍ਰਸਾਰਿਤ ਹੋ ਰਹੇ ਹਨ ਅਤੇ ਉਨ੍ਹਾਂ ਵੱਲੋਂ ਡੀਡੀ
ਪੰਜਾਬੀ ਸਵੈਮ ਨੂੰ ਲੈਕਚਰ ਰਿਕਾਰਡ ਕਰਕੇ ਭੇਜੇ ਹਨ ਜੋ ਆਨਲਾਈਨ ਬੱਚਿਆਂ ਨੂੰ ਕੈਰੀਅਰ ਗਾਈਡੈਂਸ ਦੀ
ਮਹੱਤਤਾ ਬਾਰੇ ਜਾਣਕਾਰੀ ਦੇਣਗੇ।ਪ੍ਰਿਸੀਪਲ ਅਤੇ ਸ਼ਹਿਰ ਦੇ ਸੁਹਿਰਦ ਵਿਅਕਤੀਆਂ ਵੱਲੋਂ ਇਸ ਸਟੇਟ ਅਵਾਰਡੀ
ਅਧਿਆਪਕ ਵੱਲੋਂ ਆਪਣੇ ਵਿਸ਼ੇ ਨੂੰ ਰੋਚਕ ਅਤੇ ਸੌਖਾ ਬਣਾਉਣ ਲਈ ਕੀਤੀ ਜਾ ਰਹੀ ਸਖਤ ਮਿਹਨਤ ਅਤੇ
ਕੋਸ਼ਿਸਾਂ ਦੀ ਸ਼ਲਾਘਾ ਕੀਤੀ ਹੈ ਅਤੇ ਉਨਾਂ ਦੁਆਰਾ ਤਿਆਰ “ਵੀਡੀਓਜ਼ ਦੀ ਵੀ ਪ੍ਰਸ਼ੰਸਾ ਕੀਤੀ ਹੈ। ਸ੍ਰੀ
ਵਿਜੇ ਕੁਮਾਰ ਨੇ ਦੱਸਿਆਂ ਕਿ ਕਾਮਰਸ ਵਿਸ਼ੇ ਚ ਪੋਸ਼ਟ ਗਰੈਜੂਏਸ਼ਨ ਇਸ ਅਧਿਆਪਕ ਵੱਲੋਂ ਆਪਣੇ ਪੱਧਰ
‘ਤੇ ਪਲੱਸ ਵਨ, ਤੇ ਪਲੱਸ ਟੂ ਕਾਮਰਸ ਗਰੁੱਪ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਾਰ ਅਧਿਆਪਕ ਦੇ ਉਦਮ
ਸਦਕਾ ਪਿਛਲੇ ਸਾਲ ਨਾਲੋਂ ਇਸ ਵਾਰ ੩੦ ਪਰਸੈਂਟ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ

NO COMMENTS