ਮਾਨਸਾ 12 ਜੂਨ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਕੋਰੋਨਾ ਸਬੰਧੀ ਜਾਗਰੂਕਤਾ ਅਤੇ ਲੋੜਵੰਦਾਂ ਦੀ ਮਦਦ ਲਈ ਜਿਲੇ ਦੀਆਂ ਸਮੂਹ ਯੂਥ ਕਲੱਬਾਂ ਸ਼ਲਾਘਾ ਯੋਗ ਕੰਮ ਕਰ ਰਹੀਆਂ ਹਨ ਅਤੇ ਉਹਨਾਂ ਵਲੋਂ ਕੀਤੇ ਕੰਮਾ ਦੀ ਸ਼ਲਾਘਾ ਕਰਦਿਆਂ ਮਾਨਸਾ ਹਲਕੇ ਦੇ ਵਿਧਾਇਕ ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਵਿਸ਼ੇਸ਼ ਤੌਰ ਤੇ ਨੋਜਵਾਨ ਏਕਤਾ ਕਲੱਬ ਭਾਈ ਦੇਸਾ ਦੇ ਸਮੂਹ ਅਹੁਦੇਦਾਰਾ ਅਤੇ ਪੰਚਾਇਤ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸ਼੍ਰੀ ਮਾਨਸ਼ਾਹੀਆ ਨੇ ਕਲੱਬ ਵੱਲੋਂ ਕੀਤੇ ਕੰਮਾ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਉਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਕਲੱਬਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ੍ਰੀ ਸੰਦੀਪ ਸਿੰਘ ਘੰਡ ਨੇ ਕਲੱਬ ਨੂੰ ਸਨਮਾਨ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੋਜਵਾਨ ਏਕਤਾ ਕਲੱਬ ਭਾਈ ਦੇਸਾ ਨੇ ਪਿੰਡ ਵਿੱਚ ਕੰਧਾਂ ਉਪਰ ਸਿਖਅਦਾਇਕ ਅਤੇ ਨਸ਼ਿਆਂ ਵਿਰੋਧੀ ਅਤੇ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਲਈ ਨਾਹਰੇ ਲਿਖਵਾਏ ਹਨ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਮਾਨਸਾ ਦੀਆਂ ਸਲਮ ਬਸਤੀਆਂ ਵਿੱਚ ਲੋੜਵੰਦਾਂ ਨੂੰ ਖਾਣਾ ਮੁਹਈਆ ਕਰਵਾਇਆ ਗਿਆ ਅਤੇ ਪਿੰਡ ਦੀਆਂ ਲੜਕੀਆਂ ਦੇ ਸਹਿਯੋਗ ਨਾਲ ਦੋ ਹਜਾਰ ਤੋਂ ਉੱਪਰ ਮਾਸਕ ਬਣਾਕੇ ਵੰਡੇ ਗਏ।ਸ਼੍ਰੀ ਘੰਡ ਨੇ ਦਸਿਆ ਕਿ ਨੋਜਵਾਨ ਏਕਤਾ ਕਲੱਬ ਭਾਈ ਦੇਸਾ ਨੂੰ 26ਜਨਵਰੀ ਨੂੰ ਮੇਰਾ ਪਿੰਡ ਮੇਰਾ ਮਾਣ ਮੁਹਿੰਮ ਹੇਠ ਜਿਲਾ ਪ੍ਰਸਾਸ਼ਨ ਵਲੋਂ ਪਹਿਲਾ ਸਥਾਨ ਲਈ ਢਾਈ ਲਖ ਰੁਪਏ ਦੇ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਪਰਾਲੀ ਨਾ ਸਾੜਨ ਲਈ ਵੀ ਜਿਲਾ ਪੱਧਰ ਦਾ ਅਵਾਰਡ ਮਿਲ ਚੁਕਿਆ ਹੈ।ਕਲੱਬ ਦੇ ਪਰਧਾਨ ਕੇਵਲ ਸਿੰਘ ਨੇ ਐਮ ਐਲ ਏ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ ਇਸ ਮੌਕੇ ਸਰਪੰਚ ਹਰਬੰਸ ਸਿੰਘ ਮਨਜਿੰਦਰ ਸਿੰਘ ਹਰਜਿੰਦਰ ਸਿੰਘ ਗੁਰਮੀਤ ਸਿੰਘ ਜਸਵੰਤ ਸਿੰਘ ਵੀ ਹਾਜ਼ਰ ਸਨ ਉਹਨਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ।