*ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਸਕੀਮ ਤਹਿਤ ਕੀਤੀ ਜਾਵੇਗੀ ਵਕੀਲਾਂ ਦੀ ਭਰਤੀ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ*

0
17

ਮਾਨਸਾ, 30 ਜਨਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਵੱਲੋਂ ਪੰਜਾਬ ਵਿਚ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਸਕੀਮ ਦੇ ਤਹਿਤ ਵਕੀਲ ਸਾਹਿਬਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ, ਇਸ ਸਕੀਮ ਦਾ ਉਦਘਾਟਨ ਏ.ਡੀ.ਆਰ ਸੈਂਟਰ ਮਾਨਸਾ ਵਿਖੇ ਮਾਣਯੋਗ ਰਵੀ ਸ਼ੰਕਰ ਝਾਅ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 31 ਜਨਵਰੀ, 2023 ਨੂੰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲੀਗਲ ਏਡ ਡਿਫੈਂਸ ਕਾਊਂਸਲ ਸਿਸਟਮ ਦਫ਼ਤਰ ਵਿਖੇ ਇੱਕ ਚੀਫ ਡਿਫੈਂਸ ਕਾਊਂਸਲ, ਇੱਕ ਅਡੀਸ਼ਨਲ ਚੀਫ ਡਿਫੈਂਸ ਕਾਊਂਸਲ ਅਤੇ 3 ਅਸਿਸਟੈਂਟ ਚੀਫ ਡਿਫੈਂਸ ਕਾਊਂਸਲ ਭਰਤੀ ਕੀਤੇ ਗਏ ਹਨ। ਇਸ ਸਕੀਮ ਤਹਿਤ ਜੋ ਕਰੀਮੀਨਲ ਕੇਸ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡਿਫੈਂਡ ਕੀਤੇ ਜਾਂਦੇ ਸਨ, ਉਹ ਕੇਸ ਹੁਣ ਇਨ੍ਹਾਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਕੀਲ ਸਾਹਿਬਾਨਾਂ ਦੁਆਰਾ ਡਿਫੈਂਡ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਨਾਲ ਗਰੀਬ ਅਤੇ ਸਮਾਜ ਦੇ ਪਛੜੇ ਹੋਏ ਲੋਕ ਜੋ ਆਪਣੇ ਪ੍ਰਾਈਵੇਟ ਵਕੀਲ ਮੁਕਰਰ ਨਹੀਂ ਕਰ ਸਕਦੇ ਉਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਉਣ ਵਿਚ ਸਹਾਇਤਾ ਮਿਲੇਗੀ। ਲੋਕਾਂ ਦਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਵਿਸ਼ਵਾਸ ਹੋਰ ਵਧੇਗਾ।    

LEAVE A REPLY

Please enter your comment!
Please enter your name here