
ਮਾਨਸਾ,(ਸਾਰਾ ਯਹਾ/ਹੀਰਾ ਸਿੰਘ ਮਿੱਤਲ):ਲਾਕਡਾਊਨ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਸਾ ਦਾ ਇੰਦਰਜੀਤ ਸਿੰਘ ਮੋਟਰਸਾਈਕਲ ‘ਤੇ ਵਿਆਹ ਕੇ ਲਿਆਇਆ ਦੁਲਹਨ ਇੰਦਰਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਾਨਸਾ ਦਾ ਵਿਆਹ ਬੀਬੀ ਅਮਨਦੀਪ ਕੌਰ ਸਪੁੱਤਰੀ ਸਵ. ਬੁੱਧ ਸਿੰਘ ਵਾਸੀ ਬਹਿਣੀਵਾਲ ਨਾਲ ਮਿਤੀ 03 ਮਈ 2020 ਨੂੰ ਹੋਣਾ ਤੈਅ ਹੋਇਆ ਸੀ। ਲਾਕਡਾਊਨ ਨੂੰ ਮੱਦੇਨਜ਼ਰ ਰੱਖਦੇ ਹੋਏ ਲੜਕੇ ਵੱਲੋਂ ਕਾਗਜ਼ੀ ਤੌਰ ਤੇ ਆਗਿਆ ਲੈ ਕੇ ਇਕੱਲੇ ਹੀ ਮੋਟਰਸਾਈਕਲ ‘ਤੇ ਜਾ ਕੇ ਪਿੰਡ ਬਹਿਣੀਵਾਲ ਵਿਖੇ ਬਿਲਕੁਲ ਸਾਦੇ ਤਰੀਕੇ ਨਾਲ ਵਿਆਹ ਦੀ ਰਸਮ ਪੂਰੀ ਕੀਤੀ।

