*ਲਹਿਰਾਗਾਗਾ ਚ ਕਾਂਗਰਸ ਦੀ ਗੁੱਟਬੰਦੀ ਹੋਈ ਉਜਾਗਰ..!ਨਵਜੋਤ ਸਿੱਧੂ ਦੇ ਹੋਰਡਿੰਗਾਂ ਤੇ ਕੈਪਟਨ ਅਤੇ ਭੱਠਲ ਗਾਇਬ*

0
73

ਲਹਿਰਾਗਾਗਾ 20 ਜੁਲਾਈ (ਸਾਰਾ ਯਹਾਂ/ਰੀਤਵਾਲ): ਬੇਸ਼ੱਕ ਕਾਂਗਰਸ ਵੱਲੋਂ ਪਾਰਟੀ ਆਗ¨ਆਂ ਤੇ ਵਰਕਰਾਂ ਵਿੱਚ ਕਿਸੇ ਵੀ
ਤਰ੍ਹਾਂ ਦੀ ਗੁੱਟਬੰਦੀ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਪਰ ਵਿਧਾਨ ਸਭਾ ਹਲਕਾ ਲਹਿਰਾਗਾਗਾ ਅੰਦਰ
ਕਾਂਗਰਸ ਦੇ ਸਾਬਕਾ ਸ¨ਬਾ ਸਕੱਤਰ ਸੋਮਨਾਥ ਸਿੰਗਲਾ ਅਤੇ ਕਾਂਗਰਸ ਐੱਸ ਸੀ ਡਿਪਾਰਟਮੈਂਟ ਦੇ ਜ਼ਿਲ੍ਹਾ
ਚੇਅਰਮੈਨ ਗੁਰਲਾਲ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਸ¨ਬਾ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ
ਨਵਜੋਤ ਸਿੰਘ ਸਿੱਧ¨ ਦੇ ਹੱਕ ਵਿੱਚ ਲਗਾਏ ਗਏ ਹੋਰਡਿੰਗਾ ਉੱਪਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ
ਕੌਰ ਭੱਠਲ ਦੇ ਨਾਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਦਾ ਨਾ ਹੋਣਾ ਹਲਕੇ ਅੰਦਰ
ਕਾਂਗਰਸ ਦੀ ਗੁੱਟਬੰਦੀ ਨੂੰ ਜੱਗ ਜæਾਹਰ ਕਰ ਰਿਹਾ ਹੈ, ਉਕਤ ਹੋਰਡਿੰਗ ਜਿੱਥੇ ਹਲਕੇ ਵਿਚ ਚਰਚਾ ਦਾ ਵਿਸ਼ਾ ਬਣੇ
ਹੋਏ ਹਨ ,ਉੱਥੇ ਇਸ ਦੀ ਚਰਚਾ ਸਰਕਾਰੇ/ ਦਰਬਾਰੇ ਵੀ ਹੋ ਰਹੀ ਹੇੈ ,ਤਹਿਕੀਕਾਤ ਕਰਨ ਤੇ ਪਤਾ ਚੱਲਿਆ ਕਿ
ਹਲਕੇ ਦੇ ਕੁਝ ਟਕਸਾਲੀ ਤੇ ਯ¨ਥ ਆਗ¨ ਬੀਬੀ ਭੱਠਲ ਨਾਲ ਨਾਰਾਜæ ਚੱਲ ਰਹੇ ਹਨ ਤੇ ਉਨ੍ਹਾਂ ਦੀ ਕਿਤੇ
ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਚੱਲਦੇ ਉਨ੍ਹਾਂ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧ¨ ਦੇ ਹੱਕ
ਵਿੱਚ ਹੋਰਡਿੰਗ ਲਗਾ ਕੇ ਆਪਣੇ ਗਿਲੇ ਸ਼ਿਕਵੇ ਜæਾਹਿਰ ਕੀਤੇ ਹਨ,ਉਥੇ ਹੀ ਸਾਬਕਾ ਸ¨ਬਾ ਪ੍ਰਧਾਨਾਂ ਤੇ
ਕਿੰਤ¨ ਪ੍ਰੰਤ¨ ਕਰਦਿਆਂ ਸਪਸ਼ਟ ਲਿਖਿਆ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਇਮਾਨਦਾਰ ਤੇ ਲੋਕਾਂ ਦਾ
ਪਸੰਦੀਦਾ ਨੇਤਾ ਸ¨ਬਾ ਪ੍ਰਧਾਨ ਬਣਿਆ ਹੈ ।ਪਰ ਦ¨ਜੇ ਪਾਸੇ ਕੁਝ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਹਲਕੇ
ਅੰਦਰ ਕਾਂਗਰਸ ਚਫ਼#39; ਕੋਈ ਗੁੱਟਬੰਦੀ ਨਹੀਂ ਇਹ ਸਿਰਫ਼ੳਮਪ; ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ ।ਇਨ੍ਹਾਂ
ਦਾਅਵਿਆਂ ਦੇ ਬਾਵਜ¨ਦ ਉਕਤ ਹੋਰਡਿੰਗ ਕਿਤੇ ਨਾ ਕਿਤੇ ਬੀਬੀ ਭੱਠਲ ਲਈ ਖæਤਰੇ ਦੀ ਘੰਟੀ ਸਾਬਤ ਹੋ ਹੀ
ਸਕਦੇ ਹਨ, ਜੇਕਰ ਸਮਾਂ ਰਹਿੰਦੇ ਬੀਬੀ ਭੱਠਲ ਨੇ ਰੁੱਸੇ ਟਕਸਾਲੀ ਤੇ ਹੋਰ ਆਗ¨ਆਂ ਨੂੰ ਨਾ ਮਨਾਇਆ ਤਾਂ
ਉਨ੍ਹਾਂ ਲਈ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ, ਹੁਣ
ਦੇਖਣਾ ਇਹ ਹੈ ਕਿ ਬੀਬੀ ਰਾਜਿੰਦਰ ਕੌਰ ਭੱਠਲ ਉਕਤ ਮਾਮਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੇ ਹਨ
,ਫਿਲਹਾਲ ਨਵਜੋਤ ਸਿੰਘ ਸਿੱਧ¨ ਦੇ ਹੱਕ ਵਿੱਚ ਲੱਗੇ ਹੋਰਡਿੰਗ ਚਰਚਾ ਦਾ ਵਿਸ਼ਾ ਬਣੇ ਹੋਏ ਹਨ ।
,
ਕਾਂਗਰਸੀ ਹਾਂ,ਕਾਂਗਰਸੀ ਰਹਾਂਗੇ :–ਸਿੰਗਲਾ
ਉਕਤ ਮਾਮਲੇ ਤੇ ਸਾਬਕਾ ਸ¨ਬਾ ਸਕੱਤਰ ਸੋਮਨਾਥ ਸਿੰਗਲਾ ਨੇ ਨਾ ਕਿਹਾ ਕਿ ਉਹ ਕਾਂਗਰਸੀ ਹਨ ਅਤੇ
ਕਾਂਗਰਸੀ ਹੀ ਰਹਿਣਗੇ,ਪੰਜਾਬ ਨੂੰ ਪਹਿਲੀ ਵਾਰ ਇਮਾਨਦਾਰ ਅਤੇ ਲੋਕਾਂ ਦੇ ਪਸੰਦੀਦਾ ਸ¨ਬਾ ਪ੍ਰਧਾਨ ਮਿਲੇ
ਹਨ। ਜਿਸ ਦੇ ਚੱਲਦੇ ਉਹ ਖੁੱਲ੍ਹੇ ਦਿਲ ਨਾਲ ਸਰਦਾਰ ਨਵਜੋਤ ਸਿੰਘ ਸਿੱਧ¨ ਦਾ ਸਵਾਗਤ ਕਰ ਰਹੇ ਹਨ ਅਤੇ
ਆਉਣ ਵਾਲੇ ਸਮੇ ਵਿੱਚ ਸ¨ਬਾ ਪ੍ਰਧਾਨ ਦਾ ਲਹਿਰਾਗਾਗਾ ਵਿਖੇ ਵਿਸ਼ੇਸ਼ ਸਨਮਾਨ ਕੀਤਾ
ਜਾਵੇਗਾ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਭੱਠਲ ਦੀ ਫੋਟੋ ਨਾ ਲਾਉਣ ਦੇ ਜਵਾਬ ਨੂੰ ਟਾਲਦਿਆਂ
ਕਿਹਾ ਕਿ ਪਾਰਟੀ ਜਿਸ ਵੀ ਆਗ¨ ਨੂੰ ਹਲਕੇ ਤੋਂ ਟਿਕਟ ਦੇਵੇਗੀ ਉਸ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here