ਲਛਮਣ ਦਸੋਂਧੀਆ ਬਣੇ ਸਰਬਸੰਮਤੀ ਨਾਲ ਦੀ ਸਰਦੂਲਗੜ੍ਹ ਸਹਿਕਾਰੀ ਮਾਰਕੀਟਿੰਗ ਕਮ ਪ੍ਰੋਸੈਸਿੰਗ ਸਭਾ ਲਿਮਟਿਡ ਸਰਦੂਲਗੜ੍ਹ ਦੇ ਚੇਅਰਮੈਨ

0
60

ਸਰਦੂਲਗੜ੍ਹ 26 ਜੂਨ  (ਸਾਰਾ ਯਹਾ/ਬਲਜੀਤ ਪਾਲ): ਦੀ ਸਰਦੂਲਗੜ੍ਹ ਸਹਿਕਾਰੀ ਮਾਰਕੀਟਿੰਗ ਕਮ ਪ੍ਰੋਸੈਸਿੰਗ ਸਭਾ ਲਿਮਟਿਡ ਸਰਦੂਲਗੜ੍ਹ ਦੇ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਕਾਂਗਰਸ ਦੇ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਦੀ ਅਗਵਾਹੀ ਵਿੱਚ ਸਭਾ ਦੇ ਸਮੂਹ ਡਾਇਰੈਕਟਰਾਂ ਦੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਛਮਣ ਸਿੰਘ ਸਿੱਧੂ ਦਸੋਂਧੀਆ ਨੂੰ ਦੀ ਸਰਦੂਲਗੜ੍ਹ ਸਹਿਕਾਰੀ ਮਾਰਕੀਟਿੰਗ ਕਮ ਪ੍ਰੋਸੈਸਿੰਗ ਸਭਾ ਲਿਮਟਿਡ ਸਰਦੂਲਗੜ੍ਹ ਦੇ ਚੇਅਰਮੈਨ ਚੁਣਿਆ ਗਿਆ ਅਤੇ ਹਰਜਿੰਦਰ ਸਿੰਘ ਕੌੜੀਵਾੜਾ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ । ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਦਿਲਰਾਜ ਸਿੰਘ ਭੂੰਦੜ ਇਸ ਸਭਾ ਦੇ ਚੇਅਰਮੈਨ ਸਨ।ਇਸ ਮੌਕੇ ਸਭਾ ਦੇ ਡਾਇਰੈਕਟਰ ਮੁਕੰਦ ਸਿੰਘ ਰਣਜੀਤਗੜ੍ਹ ਬਾਂਦਰ, ਰਾਜ ਸਿੰਘ ਰੋੜਕੀ, ਸਰਬਜੀਤ ਸਿੰਘ ਭੰਮੇ ਕਲਾਂ, ਰਣਜੀਤ ਸਿੰਘ ਸਰਦੁਲੇਵਾਲਾ ਹਾਜਰ ਸਨ। ਨਵੇ ਚੁਣੇ ਚੇਅਰਮੈਨ ਲਛਮਣ ਸਿੰਘ ਸਿੱਧੂ ਦਸੋਂਧੀਆ ਨੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਅਤੇ ਸਭਾ ਦੇ ਸਮੂਹ ਡਾਇਰੈਕਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ ਉਸ ਨੂੰ ਇਸ ਚੇਅਰਮੈਨ ਦੇ ਅਹੁਦੇ ਦੇ ਯੋਗ ਸਮਝਦਿਆ ਇਹ ਜਿਮੇਵਾਰੀ ਉਸ ਨੂੰ ਸੌਪੀ ਹੈ। ਉਸ ਨੇ ਕਿਹਾ ਕਿ ਉਹ ਇਸ ਜਿਮੀਦਾਰ ਨੂੰ ਇਮਾਨਦਾਰੀ ਨਾਲ ਨਿਭਾਏਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਪਾਲ ਵਰਮਾ, ਸੁਖਵਿੰਦਰ ਸਿੰਘ ਸੁੱਖਾ ਭਾਊ, ਰਾਜੇਸ ਗਰਗ, ਰਾਮਕਿਸ਼ਨ ਸ਼ਰਮਾ, ਮੋਹਣ ਸਿੰਘ ਝੱਬਰ ਭੰਮੇ ਕਲਾਂ, ਸਿਮਰ ਬਰੁਜ, ਅੈਡਵੋਕੇਟ ਭੁਪਿੰਦਰ ਸਿੰਘ ਸ਼ਰਾਂ ਆਦਿ ਹਾਜਰ ਸਨ। ਲਛਮਣ ਦਸੌਧੀਆ ਨੂੰ ਸਭਾ ਦੇ ਚੇਅਰਮੈਨ ਬਣਨ ਤੇ ਸਰਪੰਚ ਕੁਲਵੀਰ ਸਿੰਘ ਝੰਡਾ ਕਲਾਂ, ਸਰਪੰਚ ਗੁਰਸੇਵਕ ਸਿੰਘ ਫੱਤਾ, ਪੋਹਲੋਜੀਤ ਬਾਜੇਵਾਲਾ, ਅਮਰੀਕ ਸਿੰਘ ਢਿੱਲੋਂ, ਚੇਅਰਮੈਨ ਅਜੈਬ ਸਿੰਘ ਚਚੋਹਰ, ਬਲਵੰਤ ਸਿੰਘ ਕੋਰਵਾਲਾ, ਦੀਦਾਰ ਹੀਰਕੇ, ਜੱਗਾ ਸਿੰਘ ਮੀਰਪੁਰ ਆਦਿ ਨੇ ਉਸ ਨੂੰ ਵਧਾਈਆ ਦਿੱਤੀਆਂ।
ਕੈਪਸ਼ਨ: ਦੀ ਸਰਦੂਲਗੜ੍ਹ ਸਹਿਕਾਰੀ ਮਾਰਕੀਟਿੰਗ ਕਮ ਪ੍ਰੋਸੈਸਿੰਗ ਸਭਾ ਲਿਮਟਿਡ ਦੇ ਚੇਅਰਮੈਨ ਦੀ ਚੋਣ ਮੌਕੇ ਬਿਕਰਮ ਮੋਫਰ ਨਾਲ ਸਭਾ ਦੇ ਮੈਬਰ।

LEAVE A REPLY

Please enter your comment!
Please enter your name here