*ਰੋਜਾਨਾ ਨਿਸ਼ਕਾਮ ਅਖਬਾਰ ਦੇ ਮੁੱਖ ਸੰਪਾਦਕ ਦੀਪ ਜਿੰਦਲ ਦੇ ਪਿਤਾ ਦਾ ਦਿਹਾਂਤ*

0
82

ਮਾਨਸਾ, 05 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਤੋਂ ਦੀਪ ਜਿੰਦਲ (ਰੋਜ਼ਾਨਾ ਨਿਸ਼ਕਾਮ) ਦੇ ਪੂਜਨੀਕ ਪਿਤਾ ਸ਼੍ਰੀ ਬਾਲ ਮੁਕੰਦ ਜਿੰਦਲ  (ਖਿਆਲੇ ਵਾਲੇ) ਸਵਰਗ ਸਿਧਾਰ ਗਏ ਹਨ। ਜਿਨ੍ਹਾਂ ਦਾ ਸੰਸਕਾਰ 11 ਵਜੇ ਰਾਮ ਬਾਗ ਮਾਨਸਾ ਵਿੱਖੇ ਕੀਤਾ ਗਿਆ। ਇਸ ਮੌਕੇ ਤੇ ਸਾਰਾ ਯਹਾਂ ਦੇ ਮੁੱਖ ਸੰਪਾਦਕ ਬਲਜੀਤ ਸ਼ਰਮਾ ਨੇ ਦੀਪ ਜਿੰਦਲ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬਹੁਤ ਦੁੱਖ ਹੋਇਆ ਇਹ ਖ਼ਬਰ ਸੁਣ ਕੇ ਪਰ ਪ੍ਰਮਾਤਮਾਂ ਨੂੰ ਜੋ ਮਨਜ਼ੂਰ ਹੁੰਦਾ ਹੈ, ਇਸ ਦੁਨੀਆਂ ਤੇ ਜੋ ਵੀ ਆਇਆ ਹੈ ਉਸਨੇ ਇਸ ਫਾਨੀ ਦੁਨੀਆਂ ਨੂੰ ਛੱਡਕੇ ਜਾਣਾ ਹੀ ਹੈ। ਸੋ ਮੈਂ ਪ੍ਰਮਾਤਮਾਂ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮਾਨਸਾ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਸਮਾਜ਼ ਸੇਵੀ ਸੰਸਥਾਵਾਂ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਧਾਲੀਵਾਲ, ਬੀਰਬਲ ਧਾਲੀਵਾਲ, ਕਮਲਜੀਤ, ਸੁਖਵੰਤ ਸਿੰਘ ਸਿੱਧੂ, ਬਲਜੀਤ ਕੜਵਲ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਦੀਪ ਜਿੰਦਲ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਸੰਸਾਰਿਕ ਯਾਤਰਾ ਵਿੱਚ ਸ਼ਾਮਲ ਹੋਏ। 

LEAVE A REPLY

Please enter your comment!
Please enter your name here