*ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਟਿਕਟ ਨਾ ਮਿਲਣ ਕਾਰਨ ਯਾਤਰੀ ਪ੍ਰੇਸ਼ਾਨ*

0
54

ਬਰੇਟਾ 04,(ਸਾਰਾ ਯਹਾਂ/ਰੀਤਵਾਲ) ਰੇਲਵੇ ਸਟੇਸæਨ ਦੇ ਪਲੇਟਫਾਰਮ ਤੋਂ ਰੇਲ ਗੱਡੀਆਂ ਦੀ ਟਿਕਟ ਨਾ ਮਿਲਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸਬੰਧੀ ਸਹਿਯੋਗ ਕਲੱਬ ਦੇ ਆਗੂਆਂ ਦਾ ਕਹਿਣਾ ਹੈ ਕਿ ਮਾਰਚ 2020 ‘ਚ ਕਰੋਨਾ ਮਹਾਂਮਾਰੀ ਦੇ ਫੈਲਣ ਨੂੰ ਲੈ ਕੇ ਰੇਲਵੇ ਵਿਭਾਗ ਵੱਲੋਂ ਰੇਲ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਵਿਭਾਗ ਵੱਲੋਂ ਦਿੱਲੀ ਫਿਰੋਜਪੁਰ ਲਾਇਨ ਤੇ ਕੁਝ ਮੇਲ ਅਤੇ ਪੈਸੇਂਜਰ ਗੱਡੀਆਂ ਨੂੰ ਚਲਾਇਆ ਗਿਆ ਹੈ । ਜਿਸ ‘ਚ ਪੈਸੇਂਜਰ ਰੇਲ ਗੱਡੀ ਦੀ ਟਿਕਟ ਯਾਤਰੀਆਂ ਨੂੰ ਰੇਲਵੇ ਸਟੇਸæਨ ਦੇ ਪਲੇਟਫਾਰਮ ਤੋਂ ਮਿਲ ਜਾਂਦੀ ਹੈ ਜਦਕਿ ਮੇਲ ਗੱਡੀ (ਐਕਸਪ੍ਰੈਸ) ਦੀ ਟਿਕਟ ਦੇ ਲਈ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਆਇਨ ਲਾਇਨ ਰਾਹੀ ਟਿਕਟ ਦੀ ਬੁਕਿੰਗ ਕਰਵਾਉਣੀ ਪੈਂਦੀ ਹੈ । ਜਿਸ ‘ਚ ਬਜ਼ੁਰਗਾਂ ਅਤੇ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਭਾਰੀ ਮੁਸ਼ਕਿਲ ਆਉਂਦੀ ਹੈ, ਦੂਜਾ ਯਾਤਰੀਆਂ ਨੂੰ ਬੁਕਿੰਗ ਦੇ ਤੌਰ ਤੇ ਟਿਕਟ ਦਾ ਮੁੱਲ ਵੀ ਵੱਧ ਅਦਾ ਕਰਨਾ ਪੈਦਾ ਹੈ । ਇਲਾਕੇ ਦੇ ਲੋਕਾਂ ਦੀ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਹਰ ਰੇਲ ਗੱਡੀ ਦੀ ਟਿਕਟ ਪਹਿਲਾਂ ਦੀ ਤਰਾਂ੍ਹ ਰੇਲਵੇ ਸਟੇਸæਨ ਦੇ ਪਲੇਟਫਾਰਮ ਤੋਂ ਚਾਲੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਦਿੱਕਤ ਤੋਂ ਨਿਯਾਤ ਮਿਲ ਸਕੇ । ਜਦ ਇਸ ਸਬੰਧੀ ਰੇਲਵੇ ਸਟੇਸ਼ਨ ਮਾਸਟਰ ਹਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਹੁਕਮ ਰੇਲਵੇ ਦੇ ਉੱਚ ਅਧਿਕਾਰੀਆਂ ਵੱਲੋਂ ਹਨ ਅਤੇ ਪਲੇਟਫਾਰਮਾਂ ਤੇ ਹਰੇਕ ਰੇਲ ਗੱਡੀ ਦੀ ਟਿਕਟ ਕਦੋਂ ਸ਼ੁਰੂ ਕਰਨੀ ਹੈ , ਇਸ ਬਾਰੇ ਉਹ ਹੀ ਦੱਸ ਸਕਦੇ ਹਨ ।

ਕੈਪਸ਼ਨ : ਬਰੇਟਾ ਦੇ ਟਿਕਟ ਘਰ ਦੀ ਤਸਵੀਰ

LEAVE A REPLY

Please enter your comment!
Please enter your name here