*ਰਿਸ਼ਵ ਸਿੰਗਲਾ ਨੇ‌ 16ਵੀਂ ਵਾਰ ਖ਼ੂਨਦਾਨ ਕਰਕੇ ਬਚਾਈ ਲੋੜਵੰਦ ਮਰੀਜ਼ ਦੀ ਜਾਨ*

0
37

ਮਾਨਸਾ 10,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਜਿੱਥੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਉਸ ਦੇ ਨਾਲ ਹੀ ਲੋੜਵੰਦ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਮਾਨਸਾ ਦੇ ਹਸਪਤਾਲ ਵਿੱਚ ਬੁਢਲਾਡਾ ਦੇ ਜੇਰੇ ਇਲਾਜ ਮਰੀਜ਼ ਦੇ ਪਲੇਟਲੇਟਸ ਘੱਟ ਹੋਣ ਤੇ ਗਰੁੱਪ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਰਿਸ਼ਵ ਸਿੰਗਲਾ ਨੇ ਮੌਕੇ ਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਜਾ ਕੇ ਖੂਨਦਾਨ ਕੀਤਾ।
ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਬਲਜੀਤ ਕੜਵਲ ਨੇ ਦੱਸਿਆ ਕਿ ਰਿਸ਼ਵ ਸਿੰਗਲਾ ਸਵੈਇੱਛਕ ਖੂਨਦਾਨੀ ਹੈ ਅਤੇ ਉਸਨੇ 16ਵੀਂ ਵਾਰ ਖ਼ੂਨਦਾਨ ਕੀਤਾ ਹੈ ਉਹਨਾਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਂਬਰ ਹੀ ਖੂਨਦਾਨੀ ਹਨ ਅਤੇ ਕਈ ਮੈਂਬਰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਹਨ।
ਇਸ ਮੌਕੇ ਖੂਨਦਾਨੀ ਹਰਬੰਸ ਸਿੰਘ, ਖੂਨਦਾਨੀ ਸੰਜੀਵ ਪਿੰਕਾ, ਮੈਡਮ ਸੂਨੈਨਾ ਸਮੇਤ ਬਲੱਡ ਬੈਂਕ ਦੇ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here