ਨਵੀਂ ਦਿੱਲੀ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ) :ਰਿਲਾਇੰਸ ਇੰਡਸਟਰੀਜ਼ ਦੇ ਮੁਖੀ (Reliance Industries) ਮੁਕੇਸ਼ ਅੰਬਾਨੀ (Mukesh Ambani) ਨੇ ਕੋਰੋਨਾ ਮਹਾਂਮਾਰੀ (Covid 19) ਦੇ ਚੱਲ ਦੇ ਆਪਣੀ ਤਨਖ਼ਾਹ ਨਾ ਲੈਣ ਦਾ ਫ਼ੈਸਲਾ ਕੀਤਾ ਹੈ।
ਮੁਕੇਸ਼ ਅੰਬਾਨੀ ਦੇ ਨਾਲ ਨਾਲ ਕੰਪਨੀ ਦੇ ਟਾਪ ਐਗਜ਼ੀਕਿਊਟਿਵ ਵੀ ਆਪਣੀ ਸਾਲਾਨਾ ਸੈਲਰੀ ਦਾ ਕੁੱਝ ਹਿੱਸਾ ਨਾ ਲੈਣ ਦਾ ਫ਼ੈਸਲਾ ਵੀ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲ ਦੇ ਦੇਸ਼ ਭਰ ਵਿੱਚ ਸਾਰੀਆਂ ਵਪਾਰਿਕ ਗਤੀਵਿਧੀਆਂ ਬੰਦ ਹਨ।