ਇੱਕ ਮਹੀਨੇ ਦੇ ਕਰਫਿਊ ਤੇ ਫਿਰਿਆ ਪਾਣੀ, 16 ਜ਼ਿਲ੍ਹਿਆਂ ‘ਚ ਫੈਲਿਆ ਕੋਰੋਨਾ, 93 ਸ਼ਰਧਾਲੂ ਪੌਜ਼ੇਟਿਵ

0
201

ਚੰਡੀਗੜ੍ਹ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ) : ਪੰਜਾਬ ‘ਚ ਕੋਰੋਨਾਵਾਇਰਸ ਮਹਾਮਾਰੀ ਤੇ ਕਾਬੂ ਪਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਾ ਹੋਇਆ ਹੈ। ਪਰ ਇਸ ਇੱਕ ਮਹੀਨੇ ਦੀ ਕੜੀ ਮਿਹਨਤ ਤੇ ਲੱਗਦਾ ਹੈ ਕੈਪਟਨ ਸਰਕਾਰ ਨੇ ਖੁਦ ਹੀ ਪਾਣੀ ਫੇਰ ਦਿੱਤਾ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰਨਾਂ ਰਾਜਾਂ ਵਿੱਚੋ ਲੋਕਾਂ ਨੂੰ ਕੱਢ ਕਿ ਲਿਆਉਣ ਦਾ ਪੰਜਾਬ ਸਰਕਾਰ ਦਾ ਇਹ ਫੈਸਲਾ, ਹੁਣ ਸਰਕਾਰ ਲਈ ਮੁਸੀਬਤਾਂ ਭਰਿਆ ਬਣ ਗਿਆ ਹੈ। ਸੂਬੇ ਭਰ ‘ਚ 93 ਸ਼ਰਧਾਲੂ ਕੋਰੋਨਾਵਾਇਰਸ ਦੇ ਲਪੇਟ ‘ਚ ਆ ਗਏ ਹਨ।

ਪੰਜਾਬ ‘ਚ ਇਨ੍ਹਾਂ ਸ਼ਰਧਾਲੂਆਂ ਅਤੇ ਹੋਰ ਲੋਕਾਂ ਨੂੰ ਦਾਖਲ ਕਰਨਾ ਅਤੇ ਉਨ੍ਹਾਂ ਦੀ ਜਾਂਚ ਕਰਕੇ ਕੁਆਰੰਟੀਨ ਕਰਨਾ ਸੂਬਾ ਸਰਕਾਰ ਲਈ ਚੁਣੌਤੀ ਭਰਿਆ ਹੋ ਗਿਆ ਹੈ।ਪੰਜਾਬ ਦੇ 16 ਜ਼ਿਲ੍ਹਿਆਂ ‘ਚ ਕੋਰੋਨਾਵਾਇਰਸ ਦਾ ਸੰਕਰਮਣ ਫੈਲ ਗਿਆ ਹੈ।ਇਸ ਦੇ ਨਾਲ ਸੂਬੇ ‘ਚ ਕੋਰੋਨਾਵਾਇਰਸ ਮਰੀਜ਼ਾਂ ਦਾ ਗਿਣਤੀ 433 ਹੋ ਗਈ ਹੈ।

ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਦੇ ਪਰਤਣ ਨਾਲ ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਗ੍ਰਾਫ ਅਚਾਨਕ ਵੱਧ ਗਿਆ ਹੈ।ਇਦਾਂ ਜਾਪਦਾ ਹੈ ਜਿਵੇਂ ਕਿ ਸੂਬਾ ਸਰਕਾਰ ਨੇ ਇੱਕ ਮਹੀਨੇ ਦੇ ਲੌਕਡਾਉਨ ਤੇ ਹੁਣ ਆਪ ਹੀ ਪਾਣੀ ਫੇਰ ਦਿੱਤਾ ਹੋਵੇ।

16 ਜ਼ਿਲ੍ਹਿਆਂ ‘ਚ ਸ਼ਰਧਾਲੂ ਹੋਏ ਕੋਰੋਨਾ ਮਰੀਜ਼

  • ਅੰਮ੍ਰਿਤਸਰ- 23
  • ਤਰਨ ਤਾਰਨ- 15
  • ਮੁਹਾਲੀ- 15
  • ਲੁਧਿਆਣਾ- 9
  • ਕਪੂਰਥਲਾ -8
  • ਹੁਸ਼ਿਆਰਪੁਰ -4
  • ਗੁਰਦਾਸਪੁਰ- 3
  • ਫਰੀਦਕੋਟ- 3
  • ਮੁਕਤਸਰ- 3
  • ਪਟਿਆਲਾ -2
  • ਬਠਿੰਡਾ -2
  • ਰੋਪੜ -2
  • ਸੰਗਰੂਰ- 1
  • ਮੋਗਾ- 1
  • ਜਲੰਧਰ -1
  • ਨਵਾਂ ਸ਼ਹਿਰ- 1
  • ਕੁੱਲ- 93

LEAVE A REPLY

Please enter your comment!
Please enter your name here