*ਰਾਮ ਰਹੀਮ ਤੇ ਡੇਰੇ ਦੀ ਗੱਦੀ ਸਬੰਧੀ ਚੱਲ ਰਹੀਆਂ ਅਫਵਾਹਾਂ ‘ਤੇ ਹਨੀਪ੍ਰੀਤ ਦਾ ਵੱਡਾ ਬਿਆਨ*

0
108

Dera Sacha Sauda14,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਕੀ ਹਨੀਪ੍ਰੀਤ ਸੰਭਾਲੇਗੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੱਦੀ? ਕੀ 29 ਅਪ੍ਰੈਲ ਨੂੰ ਰਾਮ ਰਹੀਮ ਦੀ ਗੱਦੀ ਸੰਭਾਲਣ ਜਾ ਰਹੀ ਹੈ ਹਨੀਪ੍ਰੀਤ? ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪੁੱਛੇ ਜਾ ਰਹੇ ਇਹ ਸਵਾਲ ਹੁਣ ਰੁਕਦੇ ਨਜ਼ਰ ਆ ਰਹੇ।

ਇਨ੍ਹਾਂ ਸਵਾਲਾਂ ਦਾ ਖੰਡਨ ਖੁਦ ਹਨੀਪ੍ਰੀਤ ਨੇ ਕੀਤਾ
ਦਰਅਸਲ ਸੋਸ਼ਲ ਮੀਡੀਆ ‘ਤੇ ਰਾਮ ਰਹੀਮ ਦੇ ਸਮਰਥਕ ਹਨੀਪ੍ਰੀਤ ਨੂੰ ਲਗਾਤਾਰ ਸਵਾਲ ਕਰ ਰਹੇ ਸਨ ਕਿ ਕੀ ਉਹ ਰਾਮ ਰਹੀਮ ਦੀ ਗੱਦੀ ‘ਤੇ ਬੈਠਣ ਜਾ ਰਹੀ ਹੈ। ਕਈ ਯੂਜ਼ਰਜ਼ ਹਨੀਪ੍ਰੀਤ ਦੇ ਇੰਸਟਾਗ੍ਰਾਮ ਅਕਾਊਂਟ ਨਾਲ ਜੁੜੇ ਸਵਾਲ ਪੁੱਛ ਰਹੇ ਸਨ। ਹਨੀਪ੍ਰੀਤ ਨੂੰ ਇੱਕ ਯੂਜ਼ਰ ਨੇ ਪੁੱਛਿਆ ਕਿ ਕੀ ਉਹ 29 ਅਪ੍ਰੈਲ ਨੂੰ ਗੱਦੀ ‘ਤੇ ਬੈਠਣ ਜਾ ਰਹੀ ਹੈ? ਇਸ ਸਵਾਲ ਦੇ ਜਵਾਬ ‘ਚ ਹਨੀਪ੍ਰੀਤ ਨੇ ਕਿਹਾ, ‘ਗੱਦੀ ‘ਤੇ ਸਿਰਫ਼ ਪਾਪਾ ਜੀ (ਰਾਮ ਰਹੀਮ) ਹੀ ਬਿਰਾਜਮਾਨ ਸਨ ਤੇ ਉਹ ਬੈਠੇ ਰਹਿਣਗੇ। ਹਨੀਪ੍ਰੀਤ ਨੇ ਅੱਗੇ ਕਿਹਾ ਕਿ ਪਾਪਾ ਜੀ ਨੇ ਵੀ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਉਹ ਗੁਰੂ ਹਨ ਤੇ ਗੁਰੂ ਹੀ ਰਹਿਣਗੇ।

ਹਨੀਪ੍ਰੀਤ ਰਾਮ ਰਹੀਮ ਨੂੰ ਹਸਪਤਾਲ ‘ਚ ਮਿਲਣ ਆਉਂਦੀ ਸੀ
ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਮ ਰਹੀਮ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ। ਸਿਹਤ ਵਿਗੜਨ ਕਾਰਨ ਡੇਰਾ ਮੁਖੀ ਨੂੰ ਪਹਿਲਾਂ ਸੁਨਾਰੀਆ ਜੇਲ੍ਹ ਤੋਂ ਰੋਹਤਕ ਪੀਜੀਆਈ ਤੇ ਫਿਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਨੀਪ੍ਰੀਤ ਵੀ ਹਸਪਤਾਲ ‘ਚ ਦਾਖਲ ਰਾਮ ਰਹੀਮ ਨੂੰ ਮਿਲਣ ਪਹੁੰਚਦੀ ਸੀ। ਇੰਨਾ ਹੀ ਨਹੀਂ ਹਨੀਪ੍ਰੀਤ ਨੇ ਰਾਮ ਰਹੀਮ ਦੀ ਸੇਵਾਦਾਰ ਵਜੋਂ ਆਪਣਾ ਕਾਰਡ ਬਣਵਾਇਆ ਸੀ। ਅਟੈਂਡੈਂਟ ਵਜੋਂ ਕਾਰਡ ਬਣਵਾਉਣ ਤੋਂ ਬਾਅਦ ਹਨੀਪ੍ਰੀਤ ਨੂੰ ਰਾਮ ਰਹੀਮ ਨੂੰ ਉਸ ਦੇ ਕਮਰੇ ਤੱਕ ਮਿਲਣ ਦਿੱਤਾ ਗਿਆ।

ਕਤਲ ਤੇ ਬਲਾਤਕਾਰ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਹੋਈ
ਅਗਸਤ 2017 ਵਿੱਚ ਸਾਧਵੀਆਂ ਦੇ ਬਲਾਤਕਾਰ ਤੇ ਕਤਲ ਕੇਸ ਵਿੱਚ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਸੀ। ਗੁਰਮੀਤ ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਸੀ।

LEAVE A REPLY

Please enter your comment!
Please enter your name here