ਰਾਜ ਰਾਣੀ ਫਾਊਂਡੇਸ਼ਨ ਮਾਨਸਾ ਵੱਲੋਂ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰਖਦੇ ਹੋਏ ਸੰਸਥਾ ਵਲੋ ਸੈਂਟਰਲ ਪਾਰਕ ਮਾਨਸਾ ਵਿਖੇ 60 ਬੂਟੇ ਲਗਾਏ ਗਏ

0
45

ਮਾਨਸਾ 09 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਰਾਜ ਰਾਣੀ ਫਾਊਂਡੇਸ਼ਨ ਮਾਨਸਾ ਵੱਲੋਂ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰਖਦੇ ਹੋਏ ਸੰਸਥਾ ਦੇ ਮੈਂਬਰ ਰੋਹਿਤ ਬਾਂਸਲ ਅਤੇ ਖਜ਼ਾਨਚੀ ਸੰਜੀਵ ਗੋਇਲ ਜੀ ਦੀ ਧਰਮਪਤਨੀ ਮਮਤਾ ਗੋਇਲ ਦੇ ਜਨਮ ਦਿਨ ਮੌਕੇ ਸੈਂਟਰਲ ਪਾਰਕ ਮਾਨਸਾ ਵਿਖੇ 60 ਬੂਟੇ ਲਗਾਏ ਗਏ। ਫਾਊਂਡੇਰਸ਼ਨ ਦੇ ਖਜ਼ਾਨਚੀ ਸੰਜੀਵ ਗੋਇਲ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੁਆਰਾ ਅੱਜ ਦੇ ਸਮੇਂ ਵਿੱਚ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਬਹੁਤ ਜਰੂਰਤ ਹੈ ਤਾਂ ਕਿ ਭਵਿੱਖ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ। ਜੇਕਰ ਹਰ ਬੰਦਾ ਆਪਣੇ ਜਨਮ ਦਿਨ ਤੇ ਇੱਕ ਰੁੱਖ ਵੀ ਲਾਵੇ ਤਾਂ ਮਾਨਸਾ ਸ਼ਹਿਰ ਨੂੰ ਬਹੁਤ ਜਲਦੀ ਹਰਾ ਭਰਾ ਬਣਾ ਸਕਦੇ ਹਾਂ।ਰੁੱਖ ਵਾਤਾਵਰਨ ਦੇ ਲਈ ਹੀ ਨਹੀਂ ਸਾਡੇ ਜੀਵਨ ਦੇ ਲਈ ਵੀ ਉਨੇ ਹੀ ਜ਼ਰੂਰੀ ਹਨ ਜਿੰਨਾ ਕਿ ਜੀਵਨ ਜਿਊਣ ਦੇ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ। ਬਿਨਾਂ ਰੁੱਖਾਂ ਦੇ ਅਸੀਂ ਆਪਣੇ ਜੀਵਨ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ।ਉਨ੍ਹਾਂ ਇਸ ਗੱਲ ਤੋਂ ਜਿਆਦਾ ਜੋਰ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰਦੂਸ਼ਿਤ ਹਵਾ ਦੇ ਬਜਾਏ ਸ਼ੁੱਧ ਹਵਾ ਦੇ ਕ ਜਾਈਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਰਹਿ ਸਕਣ। ਉਨ੍ਹਾ ਕਿਹਾ ਕਿ ਆਕਸੀਜਨ ਦੀ ਮਾਤਰਾ ਸਿਰਫ ਦਰੱਖਤ ਹੀ ਪੂਰੀ ਕਰ ਸਕਦੇ ਹਨ। ਉਨ੍ਹਾਂ ਨੇ ਰਾਜ ਰਾਣੀ ਫਾਊਡੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾਂ ਵੱਲੋਂ ਹਰ ਸਾਲ ਪੌਦੇ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਸਮੇਂ ਸਮੇਂ ਤੇ ਦੇਖਭਾਲ ਵੀ ਕੀਤੀ ਜਾਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਪਲਾਂਟੇਸ਼ਨ ਕੈਂਪ ਮੈਂਬਰ ਵਿਨੋਦ ਜਿੰਦਲ ਜੀ ਦੇ ਜਨਮ ਦਿਨ ਤੇ ਲਗਾਇਆ ਜਾਏਗਾ । ਉਨ੍ਹਾਂ ਅਖੀਰ ਵਿੱਚ ਬੇਨਤੀ ਕੀਤੀ ਕਿ ਅਸੀਂ ਸਾਰੇ ਹਰ ਖੁਸ਼ੀ ਤੇ ਇੱਕ ਬੂਟਾ ਜਰੂਰ ਲਗਾਈਏ । ਇਸ ਮੌਕੇ ਦੀਪਕ ਗੋਇਲ,ਵਿਨੋਦ ਕੁਮਾਰ , ਪਾਰਸ ਕੁਮਾਰ ਠੇਕੇਦਾਰ , ਅਸ਼ੋਕ ਕੁਮਾਰ ਭੰਮਾ , ਵਿਨੈ ਬਾਂਸਲ ਅਤੇ ਅਸਲ ਬਾਂਸਲ ਹਾਜ਼ਰ ਸਨ।

LEAVE A REPLY

Please enter your comment!
Please enter your name here