*ਰਾਘਵ ਚੱਢਾ ਨੇ ਕੱਢੀ ਕੈਪਟਨ ‘ਤੇ ਭੜਾਸ, ਆਉਣ ਵਾਲੀਆਂ ਚੋਣਾਂ ਬਾਰੇ ਕੀਤਾ ਵੱਡਾ ਐਲਾਨ*

0
70

ਚੰਡੀਗੜ੍ਹ 02,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਆਮ ਆਦਮੀ ਪਾਰਟੀ (AAP Punajb) ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਸਹਿ ਇੰਚਾਰਜ ਰਾਘਵ ਚੱਡਾ (Raghav Chadha) ਵਲੋਂ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਰਾਘਵ ਚੱਡਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Cpatain Amaridner Singh) ਨੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਪੰਜਾਬ ਦੇ ਵਿੱਚ ਬੀਤੇ ਦਿਨੀਂ ਬਿਜਲੀ ਦੀਆਂ ਦਰਾਂ (Electricity rates in Punjab) ਵਿੱਚ ਕੈਪਟਨ ਸਰਕਾਰ ਨੇ ਜੋ ਕਟੋਤੀ ਕੀਤੀ ਹੈ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਸਾਲ 2017 ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਫਿਰ ਲਗਾਤਾਰ ਸਾਲ 2018, 2019, 2020 ਵਿੱਚ ਬਿਜਲੀ ਦੀਆਂ ਕੀਮਤਾਂ ਵਧਾਈਆਂ ਅਤੇ ਹੁਣ ਸਾਲ 2021 ਵਿੱਚ ਬਿਜਲੀ ਦੀਆਂ ਕੀਮਤਾਂ ਘਟਾ ਕੇ ਕੋਝਾ ਮਜ਼ਾਕ ਕੀਤਾ ਹੈ। ਦਿਲੀ ਦੇ ਕੇਜਰੀਵਾਲ ਮਾਡਲ ਵਿੱਚ ਲੋਕਾਂ ਦੇ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ।

Raghav Chadha lashes out at Captain, makes big announcement about upcoming Punjab Assembly election

ਉਨ੍ਹਾਂ ਅੱਗੇ ਕਿਹਾ ਕਿ ਕਦੇ ਤਾਂ ਕੈਪਟਨ ਸਾਹਿਬ ਵ੍ਹਾਈਟ ਪੇਪਰ ਲੈ ਕੇ ਆਉਣ ਦੇ ਨਾਂ ‘ਤੇ ਝੂਠ ਬੋਲਦੇ ਹਨ ਅਤੇ ਕਦੇ ਪਾਵਰ ਪਰਚੇਜ ਐਗਰੀਮੈਂਟ ਕੈਂਸਲ ਕਰਨ ਦਾ ਦਾਅਵਾ ਕਰਦੇ ਹਨ ਅਤੇ ਜਨਤਾ ਨੂੰ ਅੰਗੁਠਾ ਵਿਖਾ ਜਾਂਦੇ ਹਨ। ਅਜਿਹੇ ਹੀ ਧੋਖੇ ਵਰਗਾ ਹੀ ਇੱਕ ਹੋਰ ਧੋਖਾ ਪੰਜਾਬ ਸਰਕਾਰ ਨੇ 4 ਦਿਨ ਪਹਿਲਾਂ ਪੰਜਾਬ ਦੀ ਜਨਤਾ ਨਾਲ ਕੀਤਾ ਹੈ। ਬਿਜਲੀ ਦੀਆਂ ਕੀਮਤਾਂ ਵਿਚ ਚਵਨੀ ਅਤੇ ਅਠਨੀ ਦੀ ਕਮੀ ਕਰਕੇ ਧੋਖਾ ਦੇਣ ਦੀ ਕੋਸਿਸ਼ ਕੀਤੀ ਹੈ। ਰਾਘਵ ਨੇ ਕਿਹਾ ਕਿ ਪੰਜਾਬ ਸਰਕਾਰ ਕੇਜਰੀਵਾਲ ਦੇ ਬਿਜਲੀ ਮਾਡਲ ਦੀ ਤਰਜ ‘ਤੇ ਪੰਜਾਬ ਵਿਚ ਬਿਜਲੀ ਦੇਵੇ। ਪੂਰੇ ਭਾਰਤ ਵਿਚ ਬਿਜਲੀ ਇੰਨੀ ਮਹਿੰਗੀ ਨਹੀਂ ਹੈ ਜਿੰਨੀ ਪੰਜਾਬ ਵਿੱਚ ਹੈ।

ਦਿਲੀ ਵਿੱਚ ਚਲ ਰਹੇ ਪੰਜਾਬ ਕਾਂਗਰਸ ਦੇ ਕਲੇਸ਼ ‘ਤੇ ਵੀ ਰਾਘਵ ਚੱਢਾ ਨੇ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕੋਰੋਨਾ ਨਾਲ ਨਹੀਂ ਲੜ ਰਹੀ ਆਪਸ ਵਿਚ ਲੜ ਰਹੀ ਹੈ। ਮੁੱਖ ਮੰਤਰੀ ਬਣਨ ਦੀ ਲੜਾਈ ਕਾਂਗਰਸ ਵਿੱਚ ਜਾਰੀ ਹੈ। ਕਾਂਗਰਸ ਪਾਰਟੀ ਇਸ ਲੜਾਈ ਵਿਚ ਖ਼ਤਮ ਹੋ ਗਈ ਹੈ। ਪੰਜਾਬ ਵਿਚ ਕਾਂਗਰਸ ਤੀਲਾ-ਤੀਲਾ ਹੋ ਗਈ ਹੈ। ਕੋਰੋਨਾ ਮਹਾਂਮਾਰੀ ਵਰਗੇ ਹਾਲਾਤਾਂ ਵਿਚ ਕਾਂਗਰਸ ਦੀ ਮੁੱਖ ਮੰਤਰੀ ਦੀ ਲੜਾਈ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।

ਨਾਲ ਹੀ ਰਾਘਵ ਚੱਢਾ ਨੇ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ‘ਤੇ ਵੀ ਹਮਲਾ ਬੋਲਿਆ ਹੈ ਅਤੇ ਕਿਹਾ ਹੈ ਕਿ ਅਕਾਲੀ ਦਲ ਪੰਜਾਬ ਨਹੀਂ ਸਗੋਂ ਭਾਰਤ ਦੀ ਸਭ ਤੋਂ ਵਧ ਨਾਪਸੰਦ ਪਾਰਟੀ ਹੈ।

ਆਉਣ ਵਾਲੀਆਂ ਵਿਧਾਨਸਭਾ ਚੋਣਾਂ 2022 ਵਿਚ ਆਪ ਵਲੋਂ ਕਿਸ ਨੂੰ ਟਿਕਟ ਦਿੱਤੀ ਜਾਵੇਗੀ। ਇਸ ਦੇ ਜਵਾਬ ਵਿਚ ਰਾਘਵ ਚੱਡਾ ਨੇ ਸਪਸ਼ਟ ਕੀਤਾ ਕਿ ਆਪ ਵਿਚ ਭ੍ਰਸ਼ਟ ਵਿਅਕਤੀਆਂ ਦੀ ਕੋਈ ਥਾਂ ਨਹੀਂ ਹੈ ਅਤੇ ਨਾਂ ਹੀ ਉਨ੍ਹਾਂ ਵਿਅਕਤੀਆਂ ਲਈ ਕੋਈ ਥਾਂ ਹੈ ਜਿਨ੍ਹਾਂ ਨੂੰ ਕੁਰਸੀ ਨਾਲ ਪਿਆਰ ਹੈ ਜਾਂ ਜਿਨ੍ਹਾਂ ਵਿਚ ਅਹੁਦੇ ਦਾ ਲਾਲਸਾ ਹੈ।

LEAVE A REPLY

Please enter your comment!
Please enter your name here