
ਨਵੀਂ ਦਿੱਲੀ,29 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬੀਤੀ ਕੱਲ੍ਹ ਉਨ੍ਹਾਂ ਖੇਤੀ ਕਨੂੰਨ ਦਾ ਵਿਰੋਧ ਕਰਦਿਆਂ ਇੰਡੀਆ ਗੇਟ ‘ਤੇ ਟਰੈਕਟਰ ਸਾੜਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਢਿੱਲੋਂ ਸਣੇ 6 ਯੂਥ ਕਾਂਗਰਸ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਨੂੰ ਤਿਲਕ ਮਾਰਗ ਥਾਣੇ ਲਿਜਾਇਆ ਗਿਆ ਹੈ।
